ਲੈਫਟੀਨੈਂਟ ਜਨਰਲ ਪੀ. ਐੱਨ. ਹੂਨ ਦਾ ਦਿਹਾਂਤ, PM ਮੋਦੀ ਨੇ ਪ੍ਰਗਟਾਇਆ ਦੁਖ

Tuesday, Jan 07, 2020 - 04:52 PM (IST)

ਲੈਫਟੀਨੈਂਟ ਜਨਰਲ ਪੀ. ਐੱਨ. ਹੂਨ ਦਾ ਦਿਹਾਂਤ, PM ਮੋਦੀ ਨੇ ਪ੍ਰਗਟਾਇਆ ਦੁਖ

ਨਵੀਂ ਦਿੱਲੀ— 36 ਸਾਲ ਪਹਿਲਾਂ 1984 'ਚ ਸਿਆਚਿਨ ਵਿਖੇ ਆਪ੍ਰੇਸ਼ਨ ਮੇਘਦੂਤ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਪੀ. ਐੱਨ. ਹੂਨ ਦਾ ਮੰਗਲਵਾਰ ਦਿਹਾਂਤ ਹੋ ਗਿਆ। ਉਹ 91 ਸਾਲ ਦੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਪੀ.ਐੱਨ. ਹੂਨ (ਰਿਟਾਇਰਡ) ਨੇ ਦੇਸ਼ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਲਈ ਵੱਡਾ ਯੋਗਦਾਨ ਦਿੱਤਾ।

PunjabKesariਮੋਦੀ ਨੇ ਟਵੀਟ ਕੀਤਾ,''ਲੈਫਟੀਨੈਂਟ ਜਨਰਲ ਪੀ.ਐੱਨ. ਹੂਨ ਦੇ ਦਿਹਾਂਤ ਤੋਂ ਕਾਫ਼ੀ ਦੁਖੀ ਹਾਂ। ਉਨ੍ਹਾਂ ਨੇ ਪੂਰੇ ਸਮਰਪਣ ਨਾਲ ਭਾਰਤ ਦੀ ਸੇਵਾ ਕੀਤੀ ਅਤੇ ਸਾਡੇ ਦੇਸ਼ ਨੂੰ ਮਜ਼ਬੂਤ ਅਤੇ ਵਧ ਸੁਰੱਖਿਅਤ ਬਣਾਉਣ 'ਚ ਮਹੱਤਵਪੂਰਨ ਯੋਗਦਾਨ ਦਿੱਤਾ।'' ਉਨ੍ਹਾਂ ਨੇ ਕਿਹਾ ਕਿ ਇਸ ਦੁਖ ਦੀ ਘੜੀ 'ਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਨਾਲ ਦੋਸਤਾਂ ਨਾਲ ਹੈ।


author

DIsha

Content Editor

Related News