ਲੈਫਟੀਨੈਂਟ ਕਰਨਲ ‘ਭਰਤ’ ਨੇ ਵਧਾਇਆ ਭਾਰਤ ਦਾ ਮਾਣ, ਦੋ ਵਰਲਡ ਰਿਕਾਰਡ ਕੀਤੇ ਆਪਣੇ ਨਾਂ

Thursday, Apr 08, 2021 - 03:34 PM (IST)

ਲੈਫਟੀਨੈਂਟ ਕਰਨਲ ‘ਭਰਤ’ ਨੇ ਵਧਾਇਆ ਭਾਰਤ ਦਾ ਮਾਣ, ਦੋ ਵਰਲਡ ਰਿਕਾਰਡ ਕੀਤੇ ਆਪਣੇ ਨਾਂ

ਨਵੀਂ ਦਿੱਲੀ (ਭਾਸ਼ਾ)— ਭਾਰਤੀ ਫ਼ੌਜ ਵਿਚ ਲੈਫਟੀਨੈਂਟ ਕਰਨਲ ਭਰਤ ਪਨੂੰ ਨੇ ਦੋ ਏਕਲ ਸਾਈਕਲਿੰਗ ’ਚ ‘ਗਿਨੀਜ ਬੁੱਕ ਆਫ਼ ਰਿਕਾਰਡਜ਼’ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਨੂੰ ਨੇ 10 ਅਕਤੂਬਰ 2020 ਨੂੰ ਲੇਹ ਤੋਂ ਮਨਾਲੀ ਵਿਚਾਲੇ 472 ਕਿਲੋਮੀਟਰ ਦੀ ਦੂਰੀ ਮਹਿਜ 35 ਘੰਟੇ ਅਤੇ 25 ਮਿੰਟ ’ਚ ਤੈਅ ਕਰ ਕੇ ਪਹਿਲਾ ਰਿਕਾਰਡ ਆਪਣੇ ਨਾਂ ਕੀਤਾ।

ਅਧਿਕਾਰੀਆਂ ਮੁਤਾਬਕ ਪਨੂੰ ਨੇ ਦਿੱਲੀ, ਮੁੰਬਈ, ਚੇਨਈ, ਕੋਲਕਾਤਾ ਨੂੰ ਜੋੜਨ ਵਾਲੇ 5,942 ਕਿਲੋਮੀਟਰ ਲੰਬੇ ‘ਸੁਨਹਿਰੀ ਚਤੁਰਭੁਜ’ ’ਤੇ ਸਾਈਕਲ ਨਾਲ 14 ਦਿਨ, 23 ਘੰਟੇ ਅਤੇ 52 ਮਿੰਟ ’ਚ ਯਾਤਰਾ ਪੂਰੀ ਕਰ ਕੇ ਦੂਜਾ ਰਿਕਾਰਡ ਆਪਣੇ ਨਾਂ ਦਰਜ ਕਰਵਾਇਆ। ਅਧਿਕਾਰੀਆਂ ਨੇ ਕਿਹਾ ਕਿ ਇਹ ਸਾਈਕਲ ਯਾਤਰਾ 16 ਅਕਤੂਬਰ ਨੂੰ ਨਵੀਂ ਦਿੱਲੀ ਦੇ ਇੰਡੀਆ ਗੇਟ ਤੋਂ ਸ਼ੁਰੂ ਹੋ ਕੇ 30 ਅਕਤੂਬਰ ਨੂੰ ਉਸੇ ਸਥਾਨ ’ਤੇ ਖ਼ਤਮ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਪਨੂੰ ਨੂੰ ਕੁਝ ਦਿਨ ਪਹਿਲਾਂ ਗਿਨੀਜ ਵਰਲਡ ਰਿਕਾਰਡ ਦੇ ਦੋ ਸਰਟੀਫ਼ਿਕੇਟ ਪ੍ਰਾਪਤ ਹੋਏ ਹਨ। 


author

Tanu

Content Editor

Related News