ਥਾਣੇ 'ਚੋਂ 32 ਲਾਇਸੈਂਸੀ ਹਥਿਆਰ 'ਗਾਇਬ' ! ਫਰੀਦਾਬਾਦ ਪੁਲਸ ਨੂੰ ਪਈਆਂ ਭਾਜੜਾਂ

Saturday, Jun 27, 2026 - 02:41 PM (IST)

ਥਾਣੇ 'ਚੋਂ 32 ਲਾਇਸੈਂਸੀ ਹਥਿਆਰ 'ਗਾਇਬ' ! ਫਰੀਦਾਬਾਦ ਪੁਲਸ ਨੂੰ ਪਈਆਂ ਭਾਜੜਾਂ

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਸੈਕਟਰ 8 ਪੁਲਸ ਸਟੇਸ਼ਨ ਦੇ ਮਾਲਖਾਨੇ (ਹਥਿਆਰ ਰੱਖਣ ਦੇ ਕਮਰੇ) 'ਚ ਰੱਖੇ 32 ਲਾਇਸੈਂਸੀ ਹਥਿਆਰ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਮਾਲਖਾਨਾ ਇੰਚਾਰਜ ਏਐੱਸਆਈ ਬਿਜੇਂਦਰ ਸਿੰਘ ਵਿਰੁੱਧ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਸਤੇਂਦਰ ਕੁਮਾਰ ਗੁਪਤਾ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ।

ਜਾਣਕਾਰੀ ਅਨੁਸਾਰ, ਸਥਾਨਕ ਨਿਵਾਸੀਆਂ ਨੇ ਸੁਰੱਖਿਆ ਲਈ ਆਪਣੇ ਲਾਇਸੈਂਸੀ ਹਥਿਆਰ ਸਵੈ-ਇੱਛਾ ਨਾਲ ਪੁਲਸ ਸਟੇਸ਼ਨ 'ਚ ਜਮ੍ਹਾ ਕਰਵਾਏ ਸਨ। ਲੋੜ ਪੈਣ 'ਤੇ ਉਨ੍ਹਾਂ ਨੂੰ ਵਾਪਸ ਲਿਆ ਜਾ ਸਕਦਾ ਹੈ। ਪੁਲਸ ਸੂਤਰਾਂ ਅਨੁਸਾਰ, ਗਾਇਬ ਹੋਏ ਹਥਿਆਰਾਂ 'ਚ ਕਈ ਵਿਦੇਸ਼ ਨਿਰਮਿਤ ਪਿਸਤੌਲ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ ਲਗਭਗ 2 ਲੱਖ ਤੋਂ 10 ਲੱਖ ਰੁਪਏ ਹੈ। ਇਹ ਸ਼ੱਕ ਹੈ ਕਿ ਇਹ ਹਥਿਆਰ ਰਾਜਸਥਾਨ ਅਤੇ ਦਿੱਲੀ-ਐੱਨਸੀਆਰ ਖੇਤਰ 'ਚ ਵੇਚੇ ਗਏ ਹਨ, ਹਾਲਾਂਕਿ ਪੁਲਸ ਨੇ ਅਜੇ ਤੱਕ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

ਨਿਯਮਤ ਨਿਰੀਖਣ ਦੌਰਾਨ ਸਿਰਫ਼ 13 ਹਥਿਆਰ ਗਾਇਬ ਪਾਏ ਗਏ ਸਨ, ਪਰ ਇਕ ਵਿਸਤ੍ਰਿਤ ਜਾਂਚ 'ਚ ਇਹ ਗਿਣਤੀ ਵਧ ਕੇ 32 ਹੋ ਗਈ। ਫਿਰ ਸੀਨੀਅਰ ਪੁਲਸ ਅਧਿਕਾਰੀਆਂ ਨੇ ਜਾਂਚ ਦਾ ਆਦੇਸ਼ ਦਿੱਤਾ, ਜਿਸ 'ਚ 32 ਹਥਿਆਰਾਂ ਦੇ ਗਾਇਬ ਹੋਣ ਦੀ ਪੁਸ਼ਟੀ ਹੋਈ। ਸੀਨੀਅਰ ਅਧਿਕਾਰੀਆਂ ਦੁਆਰਾ ਜਾਂਚ ਟੀਮ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਮਾਮਲੇ ਬਾਰੇ ਜਾਣਕਾਰੀ ਲੀਕ ਨਾ ਹੋਵੇ। ਇਸ ਸਮੇਂ ਪੁਲਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਨ੍ਹਾਂ ਹਥਿਆਰਾਂ ਨੂੰ ਬਰਾਮਦ ਕਰਨਾ ਹੈ। ਪੁਲਸ ਕਮਿਸ਼ਨਰ ਸਤੇਂਦਰ ਕੁਮਾਰ ਗੁਪਤਾ ਨੇ ਕਿਹਾ,"ਜਾਂਚ ਜਾਰੀ ਹੈ। ਇਨ੍ਹਾਂ ਹਥਿਆਰਾਂ ਦੀ ਚੋਰੀ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News