LIC ਦੇ ਨਿਵੇਸ਼ ''ਤੇ ਰਾਹੁਲ ਦਾ ਤੰਜ਼ : ਪੈਸਾ ਤੁਹਾਡਾ, ਫਾਇਦਾ ਅਡਾਨੀ ਦਾ
Tuesday, Jun 03, 2025 - 04:00 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜਨਤਕ ਖੇਤਰ ਦੀ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਦੇ ਅਡਾਨੀ ਸਮੂਹ 'ਚ 5,000 ਕਰੋੜ ਰੁਪਏ ਦੇ ਨਿਵੇਸ਼ ਕੀਤੇ ਜਾਣ ਨੂੰ ਲੈ ਕੇ ਮੰਗਲਵਾਰ ਨੂੰ ਤੰਜ਼ ਕੱਸਿਆ ਅਤੇ ਕਿਹਾ ਕਿ ਸਰਕਾਰੀ ਪੈਸੇ ਦਾ ਇਸਤੇਮਾਲ ਨਿੱਜੀ ਸੰਸਥਾਵਾਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ 'ਐਕਸ' 'ਤੇ ਪੋਸਟ ਕੀਤਾ,''ਪੈਸਾ, ਪਾਲਿਸੀ, ਪ੍ਰੀਮੀਅਮ ਤੁਹਾਡਾ; ਸੁਰੱਖਿਆ, ਸਹੂਲਤ, ਫਾਇਦਾ ਅਡਾਨੀ ਦਾ।''
ਅਡਾਨੀ ਪੋਰਟਸ ਐਂਡ ਸਪੈਸ਼ਲ ਇਕੋਨਾਮਿਕ ਜ਼ੋਨ ਲਿਮਟਿਡ (ਏਪੀਐੱਸਈਜ਼ੈੱਡ) ਨੇ ਘਰੇਲੂ ਬਾਂਡ ਰਾਹੀਂ 5 ਹਜ਼ਾਰ ਕਰੋੜ ਰੁਪਏ ਜੁਟਾਏ ਹਨ। ਇਹ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਘਰੇਲੂ ਬਾਂਡ ਜਾਰੀ ਕਰਨਾ ਹੈ। ਏਪੀਐੱਸਈਜ਼ੈੱਡ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਸੀ ਕਿ ਉਸ ਨੇ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਤੋਂ 15 ਸਾਲ ਦੇ ਗੈਰ-ਪਰਿਵਰਤਨ ਡਿਬੇਂਚਰ (ਐੱਨਸੀਡੀ) ਰਾਹੀਂ ਇਹ ਫੰਡ ਜੁਟਾਇਆ ਹੈ। ਐੱਨਸੀਡੀ ਨੂੰ 7.75 ਫੀਸਦੀ ਸਾਲਾਨਾ ਦੀ ਮੁਕਾਬਲੇਬਾਜ਼ ਕੂਪਨ ਦਰ (ਵਿਆਜ) 'ਤੇ ਜੁਟਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8