ਟਰੰਪ ਧਮਕੀਆਂ ਦੇ ਰਹੇ, ਮੋਦੀ ਸਾਹਮਣਾ ਕਰਨ ਦੇ ਯੋਗ ਨਹੀਂ : ਰਾਹੁਲ

Thursday, Aug 07, 2025 - 01:18 AM (IST)

ਟਰੰਪ ਧਮਕੀਆਂ ਦੇ ਰਹੇ, ਮੋਦੀ ਸਾਹਮਣਾ ਕਰਨ ਦੇ ਯੋਗ ਨਹੀਂ : ਰਾਹੁਲ

ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਹਨ ਕਿਉਂਕਿ ਉਦਯੋਗਪਤੀ ਗੌਤਮ ਅਡਾਣੀ ਵਿਰੁੱਧ ਅਮਰੀਕਾ ’ਚ ਜਾਂਚ ਹੋ ਰਹੀ ਹੈ। ਅਡਾਣੀ ਨੇ ਆਪਣੇ ਤੇ ਆਪਣੇ ਗਰੁੱਪ ਵਿਰੁੱਧ ਪਿਛਲੇ ਸਮੇਂ ’ਚ ਬੇਨਿਯਮੀਆਂ ਦੇ ਲਾਏ ਗਏ ਸਭ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।

ਰਾਹੁਲ ਗਾਂਧੀ ਨੇ ਪੋਸਟ ਕੀਤਾ ਕਿ ਭਾਰਤ ਦੇ ਲੋਕਾਂ ਨੂੰ ਕਿਰਪਾ ਕਰ ਕੇ ਸਮਝਣਾ ਚਾਹੀਦਾ ਹੈ। ਵਾਰ-ਵਾਰ ਧਮਕੀਆਂ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਦਾ ਰਾਸ਼ਟਰਪਤੀ ਟਰੰਪ ਦਾ ਸਾਹਮਣਾ ਕਰਨ ਦੇ ਯੋਗ ਨਾ ਹੋਣ ਦਾ ਕਾਰਨ ਅਡਾਣੀ ਵਿਰੁੱਧ ਚੱਲ ਰਹੀ ਅਮਰੀਕੀ ਜਾਂਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਦੇ ‘ਡਬਲ ਏ’ ਅਤੇ ਰੂਸੀ ਤੇਲ ਸੌਦਿਆਂ ਦਰਮਿਅਾਨ ਵਿੱਤੀ ਸਬੰਧਾਂ ਦੇ ਬੇਨਕਾਬ ਹੋਣ ਦਾ ਵੀ ਖ਼ਤਰਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਹੱਥ ਬੰਨ੍ਹੇ ਹੋਏ ਹਨ।


author

Hardeep Kumar

Content Editor

Related News