ਬੇਜ਼ਮੀਨਿਆਂ ਨੂੰ ਜ਼ਮੀਨ ਦੇਣ ਦਾ ਵਿਰੋਧ ਕਰਨ ਵਾਲੇ 50 ਹਜ਼ਾਰ ਬੇਗੁਨਾਹ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ : ਮਨੋਜ ਸਿਨਹਾ

Monday, Aug 21, 2023 - 07:32 PM (IST)

ਬੇਜ਼ਮੀਨਿਆਂ ਨੂੰ ਜ਼ਮੀਨ ਦੇਣ ਦਾ ਵਿਰੋਧ ਕਰਨ ਵਾਲੇ 50 ਹਜ਼ਾਰ ਬੇਗੁਨਾਹ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ : ਮਨੋਜ ਸਿਨਹਾ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ 'ਬੇਜ਼ਮੀਨਿਆਂ ਲਈ ਜ਼ਮੀਨ ਨੀਤੀ' ਦਾ ਵਿਰੋਧ ਕਰਨ ਵਾਲੇ ਲੋਕ ਓਹੀ ਲੋਕ ਹਨ ਜੋ ਪਿਛਲੇ ਤਿੰਨ ਦਹਾਕਿਆਂ 'ਚ ਪ੍ਰਦੇਸ਼ 'ਚ 50 ਹਜ਼ਾਰ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਹਨ। 

ਸਿਨਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜੰਮੂ-ਕਸ਼ਮੀਰ ਲਈ ਲਗਭਗ ਦੋ ਲੱਖ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਇਨ੍ਹਾਂ 'ਚੋਂ ਕਈ ਲਾਭਪਾਰਥੀਆਂ ਕੋਲ ਘਰ ਬਣਾਉਣ ਲਈ ਜ਼ਮੀਨ ਨਹੀਂ ਹੈ। ਸਿਨਹਾ ਨੇ ਪੰਚਾਇਤਾਂ ਦੀ ਇਕ ਤਿੰਨ ਦਿਨਾਂ ਵਰਕਸ਼ਾਪ ਦੌਰਾਨ ਕਿਹਾ ਕਿ ਸਾਲ 2011 ਦੀ ਜਨਗਣਨਾ ਦੇ ਅਨੁਸਾਰ ਯੋਜਨਾ ਦੇ ਪਾਤਰ ਲੋਕਾਂ ਨੂੰ ਜ਼ਮੀਨ ਦੇਣ ਦਾ ਫੈਸਲਾ ਕੀਤਾ ਗਿਆ। ਹਾਲਾਂਕਿ, ਜਦੋਂ ਗਰੀਬਾਂ ਨੂੰ ਜ਼ਮੀਨ ਅਤੇ ਘਰ ਮਿਲਦੇ ਹਨ ਤਾਂ ਕੁਝ ਪਰੇਸ਼ਾਨ ਲੋਕ ਅਜਿਹੀ ਹੀ ਪ੍ਰਤੀਕਿਰਿਆ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਕੁਝ ਨੇਤਾ ਆਖ ਰਹੇ ਹਨ ਕਿ ਗੈਰ-ਸਥਾਨਕ ਲੋਕਾਂ ਨੂੰ ਜ਼ਮੀਨ ਦਿੱਤੀ ਗਈ ਹੈ। ਸਿਨਹਾ ਨੇ ਕਿਹਾ ਕਿ ਮੈਂ ਇਥੇ ਮੌਜੂਦ ਪੰਚਾਇਤ ਮੈਂਬਰਾਂ ਨੂੰ ਬਸ ਇੰਨਾ ਪੁੱਛਣਾ ਚਾਹੁੰਦਾ ਹਾਂ ਕਿ ਮੈਨੂੰ ਇਕ ਵੀ ਗੈਰ-ਸਥਾਨਕ ਵਿਅਕਤੀ ਦਾ ਨਾਂ ਦੱਸੋਂ, ਜਿਸਨੂੰ ਜ਼ਮੀਨ ਦਿੱਤੀ ਗਈ ਹੋਵੇ। ਜੋ ਲੋਕ ਅਜਿਹੇ ਬਿਆਨ ਦੇ ਰਹੇ ਹਨ ਉਨ੍ਹਾਂ ਦੀ ਵਜ੍ਹਾ ਨਾਲ 50 ਹਜ਼ਾਰ ਬੇਗੁਨਾਹ ਲੋਕ ਮਾਰੇ ਗਏ ਸਨ। 


author

Rakesh

Content Editor

Related News