ਬ੍ਰਿਟਿਸ਼ ਸੰਸਦ ਨੇ ਤੇਲੰਗਾਨਾ ਦੇ CM ਨੂੰ ਲਿਖਿਆ ਪੱਤਰ, ਬਾਬਾ ਸਾਹਿਬ ਦਾ ਬੁੱਤ ਸਥਾਪਤ ਕਰਨ ''ਤੇ ਕੀਤੀ ਸ਼ਲਾਘਾ

Sunday, Apr 23, 2023 - 05:22 AM (IST)

ਬ੍ਰਿਟਿਸ਼ ਸੰਸਦ ਨੇ ਤੇਲੰਗਾਨਾ ਦੇ CM ਨੂੰ ਲਿਖਿਆ ਪੱਤਰ, ਬਾਬਾ ਸਾਹਿਬ ਦਾ ਬੁੱਤ ਸਥਾਪਤ ਕਰਨ ''ਤੇ ਕੀਤੀ ਸ਼ਲਾਘਾ

ਹੈਦਰਾਬਾਦ (ਭਾਸ਼ਾ): ਭਾਰਤੀ ਮੂਲ ਦੇ ਬ੍ਰਿਟਿਸ਼ ਸੰਸਦ ਵਰਿੰਦਰ ਸ਼ਰਮਾ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 125 ਫੁੱਟ ਉੱਚਾ ਬੁੱਤ ਸਥਾਪਤ ਕਰਨ ਨੂੰ ਲੈ ਕੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ (ਕੇ.ਸੀ.ਆਰ.) ਦੀ ਸ਼ਲਾਘਾ ਕੀਤੀ। ਕੇ.ਸੀ.ਆਰ. ਨੇ 14 ਅਪ੍ਰੈਲ ਨੂੰ ਹੈਦਰਾਬਾਦ ਵਿਚ ਅੰਬੇਡਕਰ ਦੇ 125 ਫੁੱਟ ਉੱਚੇ ਬੁੱਤ ਦਾ ਉਦਘਾਟਨ ਕੀਤਾ ਸੀ। 

ਇਹ ਖ਼ਬਰ ਵੀ ਪੜ੍ਹੋ - ਸੁਪਰੀਮ ਕੋਰਟ ਦੇ 5 ਜੱਜ ਕੋਰੋਨਾ ਪਾਜ਼ੇਟਿਵ, ਸਮਲਿੰਗੀ ਵਿਆਹ ਮਾਮਲੇ ’ਤੇ ਟਲੀ ਸੁਣਵਾਈ

ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਸੰਬੋਧਤ ਇਕ ਪੱਤਰ (ਜੋ ਸ਼ਨੀਵਾਰ ਨੂੰ ਸੀ.ਐੱਮ.ਓ. ਵੱਲੋਂ ਜਾਰੀ ਕੀਤਾ ਗਿਆ) ਵਿਚ ਇਲਿੰਗ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ, "ਭੀਮ ਰਾਓ ਅੰਬੇਡਕਰ ਦੇ ਨਵੇਂ ਬੁੱਤ ਦਾ ਨਿਰਮਾਣ ਇਕ ਮਹਾਨ ਪ੍ਰਾਪਤੀ ਹੈ। ਆਸ ਹੈ ਕਿ ਤੁਹਾਨੂੰ ਤੇ ਪੂਰੇ ਸੂਬੇ ਨੂੰ ਇਸ 'ਤੇ ਮਾਣ ਹੋਵੇਗਾ। ਅੰਬੇਡਕਰ ਦੇ ਕੋਲ ਭਵਿੱਖ ਲਈ ਇਕ ਨਜ਼ਰੀਆ ਸੀ, ਜਿਸ ਨੂੰ ਅਸੀਂ ਅਜੇ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ।" 

ਇਹ ਖ਼ਬਰ ਵੀ ਪੜ੍ਹੋ - AAP ਦਾ ਵਿਦਿਆਰਥੀ ਆਗੂ 1 ਕਰੋੜ ਦੀ ਵਸੂਲੀ ਦੇ ਦੋਸ਼ 'ਚ ਗ੍ਰਿਫ਼ਤਾਰ; ਪਾਰਟੀ ਨੇ ਕਿਹਾ, 'ਚੌਥੀ ਪਾਸ ਰਾਜਾ ਘਬਰਾ ਗਿਆ'

ਬ੍ਰਿਟਿਸ਼ ਸੰਸਦ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਸੰਬੋਧਤ ਪੱਤਰ ਵਿਚ ਲਿਖਿਆ, "ਮੈਨੂੰ ਆਸ ਹੈ ਕਿ ਤੁਸੀਂ ਛੇਤੀ ਹੀ ਬ੍ਰਿਟੇਨ ਵਿਚ ਸਾਡੇ ਨਾਲ ਮਿਲੋਗੇ ਤੇ ਹੈਦਰਾਬਾਦ ਵਿਚ ਬੁੱਤ ਸਥਾਪਤ ਕਰਨ ਦੇ ਪਿੱਛੇ ਦੀ ਪ੍ਰੇਰਣਾ ਸਾਂਝੀ ਕਰੋਗੇ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News