ਭਾਰਤੀ ਹਵਾਈ ਫੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹੇ- ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ

Tuesday, Oct 08, 2024 - 07:21 PM (IST)

ਚੇਨਈ (ਭਾਸ਼ਾ)-ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਭਾਰਤੀ ਹਵਾਈ ਫੌਜ ਨੂੰ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੁਨਰਗਠਿਤ ਕੀਤਾ ਜਾਏ ਕਿਉਂਕਿ ਦੁਨੀਆ ਦੀ ਸੁਰੱਖਿਆ ਦਾ ਮਾਹੌਲ ਲਗਾਤਾਰ ਬਦਲ ਰਿਹਾ ਹੈ। ਮੰਗਲਵਾਰ 92ਵੇਂ ਸਾਲਾਨਾ ਦਿਵਸ ਦੇ ਮੌਕੇ ਏਅਰ ਫੋਰਸ ਸਟੇਸ਼ਨ ਤੰਬਰਮ ਵਿਖੇ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੌਜੂਦਾ ਸੰਘਰਸ਼ਾਂ ਨੇ ਇਕ ਮਜ਼ਬੂਤ ​​ਤੇ ਸਮਰੱਥ ਹਵਾਈ ਫੌਜ ਦੀ ਲੋੜ ਨੂੰ ਦਰਸਾਇਆ ਹੈ। ਇਸ ਲਈ ਭਾਰਤੀ ਹਵਾਈ ਫੌਜ ਨੂੰ ਰਾਸ਼ਟਰੀ ਹਿੱਤਾਂ ਨੂੰ ਚੁਣੌਤੀ ਦੇਣ ਵਾਲੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਅੱਧਖੜ ਉਮਰ ਦੇ ਵਿਅਕਤੀ ਦਾ ਡੰਡਿਆਂ ਨਾਲ ਕੁੱਟ-ਕੁੱਟ ਕੇ ਕਤਲ

ਉਨ੍ਹਾਂ ਕਿਹਾ ਕਿ ਲੀਕ ਤੋਂ ਹਟ ਕੇ ਨਵੀਨਤਮ ਤਕਨਾਲੋਜੀ ਨੂੰ ਅਪਣਾਉਣਾ ਅੱਜ ਦੇ ਬਹੁ-ਡੋਮੇਨ ਵਾਤਾਵਰਣ ’ਚ ਇਕ ਫੈਸਲਾਕੁੰਨ ਭੂਮਿਕਾ ਨਿਭਾਉਂਦਾ ਹੈ। ਅਮਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਹਵਾਈ ਫੌਜ ਨੇ ਆਪਣੀ ਸੰਚਾਲਨ ਸਮਰੱਥਾ ਨੂੰ ਮਜ਼ਬੂਤ ​​ਕਰਨ, ਆਪਣੀ ਪੇਸ਼ੇਵਾਰਾਨਾ ਮੁਹਾਰਤ ਨੂੰ ਵਧਾਉਣ ਤੇ ਆਪਣੇ ਆਪ ਨੂੰ ਲਗਾਤਾਰ ਵਿਕਸਤ ਤੇ ਚੁਣੌਤੀਪੂਰਨ ਆਧੁਨਿਕ ਢੰਗ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਨ ’ਚ ਅਹਿਮ ਪ੍ਰਗਤੀ ਕੀਤੀ ਹੈ।

ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਮਾਮਲਾ; ED ਦੇ ਸਾਹਮਣੇ ਪੇਸ਼ ਹੋਏ ਮੁਹੰਮਦ ਅਜ਼ਹਰੂਦੀਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News