ਅਕਤੂਬਰ ਦੇ ਮੁਕਾਬਲੇ ਨਵੰਬਰ 'ਚ 10 ਹਜ਼ਾਰ ਕਰੋੜ ਰੁਪਏ ਘਟੀ ਜੀ. ਐੱਸ. ਟੀ. ਕੁਲੈਕਸ਼ਨ

Monday, Nov 27, 2017 - 07:54 PM (IST)

ਅਕਤੂਬਰ ਦੇ ਮੁਕਾਬਲੇ ਨਵੰਬਰ 'ਚ 10 ਹਜ਼ਾਰ ਕਰੋੜ ਰੁਪਏ ਘਟੀ ਜੀ. ਐੱਸ. ਟੀ. ਕੁਲੈਕਸ਼ਨ

ਨਵੀਂ ਦਿੱਲੀ— ਅਕਤੂਬਰ ਮਹੀਨੇ ਦੇ ਮੁਕਾਬਲੇ ਵਿੱਤ ਮੰਤਰਾਲੇ ਦੀ ਜੀ. ਐੱਸ. ਟੀ. ਕੁਲੈਕਸ਼ਨ ਇਸ ਵਾਰ ਤਕਰੀਬਨ 10 ਹਜ਼ਾਰ ਕਰੋੜ ਰੁਪਏ ਤੋਂ ਵੀ ਘਾਟੇ ਵਾਲੀ ਰਹੀ ਹੈ। ਸਰਕਾਰ ਨੂੰ ਇਸ ਵਾਰ ਜੀ. ਐੱਸ. ਟੀ. ਰਾਹੀਂ 83,346 ਕਰੋੜ ਦੀ ਆਮਦਨ ਹੋਈ ਹੈ ਜਦਕਿ ਇਹ ਕੁਲੈਕਸ਼ਨ ਅਕਤੂਬਰ 'ਚ 95, 131 ਕਰੋੜ ਰੁਪਏ ਦੇ ਕਰੀਬ ਸੀ। ਇਸੇ ਤਰ੍ਹਾਂ ਸਤੰਬਰ ਦੀ ਕੁਲੈਕਸ਼ਨ ਵੀ 93,141 ਕਰੋੜ ਦੇ ਲਗਭਗ ਸੀ। ਸਤੰਬਰ ਦੀ ਕੁਲੈਕਸ਼ਨ ਅਕਤੂਬਰ 'ਚ ਭਾਵੇਂ ਵੱਧ ਗਈ ਸੀ ਪਰ ਅਕੂਤਬਰ 'ਚ ਇਹ ਕੁਲੈਕਸ਼ਨ ਇਕੋ ਦਮ 10 ਹਜ਼ਾਰ ਕਰੋੜ ਰੁਪਏ ਦੇ ਲਗਭਗ ਘਟ ਜਾਣਾ ਵੱਖਰੀ ਚਰਚਾ ਦਾ ਵਿਸ਼ਾ ਬਣ ਗਿਆ ਹੈ। 
ਵਿੱਤ ਮੰਤਰਾਲੇ ਨੇ ਅੱਜ ਨਵੰਬਰ ਮਹੀਨੇ 'ਚ ਹੋਈ ਜੀ. ਐਸ. ਟੀ. ਕੁਲੈਕਸ਼ਨ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਨਵੰਬਰ ਮਹੀਨੇ 'ਚ ਵਿੱਤ ਮੰਤਰਾਲੇ ਦੀ ਜੀ. ਐਸ. ਟੀ. ਕੁਲੈਕਸ਼ਨ 83,346 ਕਰੋੜ ਰੁਪਏ ਰਹੀ ਹੈ। ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵੰਬਰ ਮਹੀਨੇ 'ਚ 27 ਨਵੰਬਰ ਤੱਕ ਲਗਭਗ 50 ਲੱਖ ਵਪਾਰਕ ਅਦਾਰਿਆਂ ਵਲੋਂ ਰਿਟਰਨ ਫਾਇਲ ਕੀਤੀ ਗਈ, ਜਿਨ੍ਹਾਂ ਰਾਹੀਂ ਮੰਤਰਾਲੇ ਨੂੰ ਉਕਤ ਰਕਮ ਇਕਤਰਤ ਹੋਈ ਹੈ।


Related News