ਰਿਹਾਇਸ਼ੀ ਇਲਾਕੇ ''ਚ ਵੜਿਆ ਤੇਂਦੂਆ, ਇਲਾਕੇ ''ਚ ਦਹਿਸ਼ਤ ਦਾ ਮਾਹੌਲ (ਦੇਖੋ ਵੀਡੀਓ)
Sunday, Jan 12, 2025 - 02:27 PM (IST)
ਗੁਰੂਗ੍ਰਾਮ (ਪਵਨ ਕੁਮਾਰ ਸੇਠੀ) : ਗੁਰੂਗ੍ਰਾਮ ਦੇ ਸੋਹਨਾ ਦੇ ਸੈਕਟਰ 33 ਦੀ ਅਨਮੋਲ ਆਸ਼ੀਆਨਾ ਸੋਸਾਇਟੀ 'ਚ ਇੱਕ ਤੇਂਦੂਆ ਦਾਖਲ ਹੋ ਗਿਆ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਤੇਂਦੂਆ ਸ਼ਨੀਵਾਰ ਰਾਤ ਨੂੰ ਲਗਭਗ 12.30 ਵਜੇ ਅਨਮੋਲ ਆਸ਼ੀਆਨਾ ਸੋਸਾਇਟੀ ਦੇ ਐੱਸਟੀਪੀ ਪਲਾਂਟ 'ਚ ਦਾਖਲ ਹੋਇਆ। ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੀ ਟੀਮ ਸਵੇਰੇ 1.30 ਵਜੇ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਜੰਗਲਾਤ ਵਿਭਾਗ ਦੀ ਟੀਮ ਦੀ ਸਖ਼ਤ ਮਿਹਨਤ ਤੋਂ ਬਾਅਦ, ਬਚਾਅ ਕਾਰਜ 5 ਘੰਟੇ ਤੱਕ ਚੱਲਿਆ। ਤੇਂਦੂਏ ਨੂੰ ਬਿਨਾਂ ਕਿਸੇ ਟ੍ਰੈਂਕੁਲਾਈਜ਼ਰ ਦੀ ਮਦਦ ਤੋਂ ਬਚਾਇਆ ਗਿਆ। ਤੇਂਦੂਏ ਨੂੰ ਪਾਣੀ ਦੇ ਛਿੜਕਾਅ ਦੀ ਵਰਤੋਂ ਕਰ ਕੇ ਅਤੇ ਦਰਵਾਜ਼ਾ ਕੱਟ ਕੇ ਬਚਾਇਆ ਗਿਆ। ਜੇਕਰ ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਮਾਹਿਰਾਂ ਦੀ ਗੱਲ ਮੰਨੀ ਜਾਵੇ ਤਾਂ ਨਰ ਤੇਂਦੁਏ ਦੀ ਉਮਰ 6 ਤੋਂ 7 ਸਾਲ ਲੱਗ ਰਹੀ ਹੈ।
ਇਹ ਵੀ ਪੜ੍ਹੋ : 3 ਅਰਬ ਦਾ ਆਲੀਸ਼ਾਨ ਘਰ ਸੜ ਕੇ ਸੁਆਹ, ਵੀਡੀਓ ਦੇਖ ਹਰ ਕੋਈ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e