ਵਿਧਾਨ ਸਭਾ ''ਚ ਗੁਟਖਾ ਖਾ ਕੇ ਥੁੱਕਿਆ, ਨਾਰਾਜ਼ ਸਪੀਕਰ ਨੇ ਲਗਾਈ ਫਟਕਾਰ

Tuesday, Mar 04, 2025 - 12:44 PM (IST)

ਵਿਧਾਨ ਸਭਾ ''ਚ ਗੁਟਖਾ ਖਾ ਕੇ ਥੁੱਕਿਆ, ਨਾਰਾਜ਼ ਸਪੀਕਰ ਨੇ ਲਗਾਈ ਫਟਕਾਰ

ਲਖਨਊ- ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਮੰਗਲਵਾਰ ਨੂੰ ਗੁਟਖਾ ਖਾਣ ਤੋਂ ਬਾਅਦ ਇਕ ਮੈਂਬਰ ਦੇ ਥੁੱਕਣ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ ਨੇ ਕਿਹਾ ਕਿ ਵਿਧਾਨ ਭਵਨ ਨੂੰ ਸਾਫ਼ ਰੱਖਣਾ ਸਾਰੇ 403 ਮੈਂਬਰਾਂ ਦੀ ਜ਼ਿੰਮੇਵਾਰੀ ਹੈ। ਅੱਜ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸ਼੍ਰੀ ਮਹਾਨਾ ਨੇ ਕਿਹਾ,"ਇਕ ਮਾਣਯੋਗ ਮੈਂਬਰ ਨੇ ਗੁਟਖਾ ਖਾ ਕੇ ਸਦਨ 'ਚ ਗੰਦਗੀ ਫੈਲਾਈ ਹੈ।" ਜਾਣਕਾਰੀ ਮਿਲਣ ਤੋਂ ਬਾਅਦ, ਮੈਂ ਉਕਤ ਮੈਂਬਰ ਨੂੰ ਵੀਡੀਓ ਰਾਹੀਂ ਗੰਦਗੀ ਫੈਲਾਉਂਦੇ ਦੇਖਿਆ। ਮੈਂ ਉਸ ਦਾ ਨਾਮ ਜਨਤਕ ਤੌਰ 'ਤੇ ਨਹੀਂ ਲਵਾਂਗਾ ਪਰ ਇਹ ਉਕਤ ਮੈਂਬਰ ਦੀ ਜ਼ਿੰਮੇਵਾਰੀ ਹੈ ਕਿ ਉਹ ਉਸ ਨੂੰ ਨਿੱਜੀ ਤੌਰ 'ਤੇ ਆ ਕੇ ਮਿਲੇ। ਨਹੀਂ ਮਿਲਣ 'ਤੇ ਮੈਂ ਖੁਦ ਉਸ ਮੈਂਬਰ ਨੂੰ ਬੁਲਾ ਲਵਾਂਗਾ।''

ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ; ਇਸ ਸਾਲ ਭੂਚਾਲ ਨਾਲ ਪੂਰੀ ਦੁਨੀਆ 'ਚ ਹੋਵੇਗੀ ਤਬਾਹੀ

ਉਨ੍ਹਾਂ ਕਿਹਾ,''ਵਿਧਾਨ ਸਭਾ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਸਿਰਫ਼ ਮੇਰੀ ਨਹੀਂ ਹੈ ਸਗੋਂ ਸਾਰੇ 403 ਮੈਂਬਰਾਂ ਦੀ ਹੈ, ਜੋ ਪ੍ਰਦੇਸ਼ ਦੀ 21 ਕਰੋੜ ਦੀ ਆਬਾਦੀ ਦਾ ਪ੍ਰਤੀਨਿਧੀਤੱਵ ਕਰਦੇ ਹਨ। ਇਸ ਲਈ ਮੇਰੀ ਅਪੀਲ ਹੈ ਕਿ ਸਾਰੇ ਸਦਨ ਸਮੇਤ ਪੂਰੇ ਵਿਧਾਨ ਸਭਾ ਭਵਨ ਨੂੰ ਸਵੱਛ ਰੱਖਣ 'ਚ ਸਹਿਯੋਗ ਕਰੋ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News