ਟਰੰਪ ਵੱਲੋਂ ‘ਊਰਜਾ ਜੰਗਬੰਦੀ’ ਦੇ ਐਲਾਨ ਦੇ ਬਾਵਜੂਦ ਊਰਜਾ ਟਿਕਾਣਿਆਂ ’ਤੇ ਰੂਸੀ ਹਮਲੇ ਜਾਰੀ

Monday, Oct 12, 2026 - 09:29 PM (IST)

ਟਰੰਪ ਵੱਲੋਂ ‘ਊਰਜਾ ਜੰਗਬੰਦੀ’ ਦੇ ਐਲਾਨ ਦੇ ਬਾਵਜੂਦ ਊਰਜਾ ਟਿਕਾਣਿਆਂ ’ਤੇ ਰੂਸੀ ਹਮਲੇ ਜਾਰੀ

ਕੀਵ, (ਏਜੰਸੀ)-ਯੂਕ੍ਰੇਨ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਕ ਦਿਨ ਪਹਿਲਾਂ ਰੂਸ ਅਤੇ ਯੂਕ੍ਰੇਨ ਵਿਚਾਲੇ ਸਾਢੇ ਚਾਰ ਸਾਲਾਂ ਤੋਂ ਜਾਰੀ ਜੰਗ ਵਿਚ ‘ਊਰਜਾ ਜੰਗਬੰਦੀ’ (ਊਰਜਾ ਟਿਕਾਣਿਆਂ ’ਤੇ ਹਮਲੇ ਰੋਕਣਾ) ’ਤੇ ਸਹਿਮਤੀ ਬਣਨ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਯੂਕ੍ਰੇਨੀ ਊਰਜਾ ਟਿਕਾਣਿਆਂ ’ਤੇ ਰੂਸੀ ਹਮਲੇ ਜਾਰੀ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੋਵਾਂ ਦੇਸ਼ਾਂ ਵਿਚਾਲੇ ਸਾਢੇ ਚਾਰ ਸਾਲਾਂ ਤੋਂ ਜਾਰੀ ਜੰਗ ਦੇ ਵਿਚਾਲੇ ਇਕ ਦਿਨ ਪਹਿਲਾਂ ‘ਊਰਜਾ ਜੰਗਬੰਦੀ’ ਲਈ ਸਹਿਮਤ ਹੋਣ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਰੂਸ ਨੇ ਯੂਕ੍ਰੇਨ ਦੇ ਊਰਜਾ ਟਿਕਾਣਿਆਂ ’ਤੇ ਹਮਲੇ ਜਾਰੀ ਰੱਖੇ ਹਨ। ਯੂਕ੍ਰੇਨ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉੱਤਰ-ਪੂਰਬੀ ਯੂਕ੍ਰੇਨ ਦੇ ਖਾਰਕੀਵ ਸਥਿਤ ਖੇਤਰੀ ਸਰਕਾਰੀ ਵਕੀਲ ਦਫ਼ਤਰ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਰੂਸੀ ਫੌਜਾਂ ਨੇ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਇਕ ਊਰਜਾ ਟਿਕਾਣੇ ’ਤੇ ਹਮਲਾ ਕੀਤਾ।

ਇਸ ਤੋਂ ਪਹਿਲਾਂ, ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਐਤਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਟਰੰਪ ਦੇ ਐਲਾਨ ਦਾ ਸਵਾਗਤ ਕੀਤਾ ਹੈ ਪਰ ਰੂਸ ਰਾਜਧਾਨੀ ਕੀਵ ਅਤੇ ਖਾਰਕੀਵ ਵਿਚ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਰਿਹਾ ਹੈ। ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਊਰਜਾ ਟਿਕਾਣਿਆਂ ’ਤੇ ਹਮਲੇ ਰੋਕਣ ਦੇ ਕਥਿਤ ਸਮਝੌਤੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਜੰਗਬੰਦੀ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਈ ਹੈ। ਟਰੰਪ ਨੇ 14 ਸਤੰਬਰ ਨੂੰ ਵੀ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਸੀ ਕਿ ਦੋਵੇਂ ਦੇਸ਼ ਇਕ-ਦੂਜੇ ਦੇ ਊਰਜਾ ਬੁਨਿਆਦੀ ਢਾਂਚੇ ’ਤੇ ਹਮਲਾ ਨਾ ਕਰਨ ਲਈ ਸਹਿਮਤ ਹੋਏ ਹਨ।


author

Shubam Kumar

Content Editor

Related News