ਦੇਸ਼ ’ਚ ਆਰਥਿਕ ਸੰਕਟ ਨੂੰ ਲੈ ਕੇ ਖੱਬੇ ਪੱਖੀ ਪਾਰਟੀਆਂ ਵਲੋਂ ਵਿਰੋਧ ਵਿਖਾਵਾ
Wednesday, Oct 16, 2019 - 10:30 PM (IST)

ਨਵੀਂ ਦਿੱਲੀ — ਖੱਬੇ ਪੱਖੀ ਪਾਰਟੀਆਂ ਨੇ ਦੇਸ਼ ’ਚ ਡੂੰਘੇ ਹੁੰਦੇ ਜਾ ਰਹੇ ਆਰਥਿਕ ਸੰਕਟ ਅਤੇ ਆਮ ਜ਼ਿੰਦਗੀ ’ਚ ਵੱਧ ਰਹੀ ਬਦਹਾਲੀ ਵਿਰੁੱਧ ਬੁੱਧਵਾਰ ਵਿਰੋਧ ਵਿਖਾਵਾ ਕੀਤਾ, ਜਿਸ ਦੀ ਅਗਵਾਈ ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਭਾਕਪਾ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕੀਤੀ। ਖੱਬੇ ਪੱਖੀ ਪਾਰਟੀਆਂ ਨੇ ਦੇਸ਼ ਦੇ ਮੌਜੂਦਾ ਆਰਥਿਕ ਸੰਕਟ ਅਤੇ ਬਦਹਾਲੀ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ਯੇਚੁਰੀ ਨੇ ਕਿਹਾ ਕਿ ਦੇਸ਼ ਵਿਚ ਆਰਥਿਕ ਮੰਦੀ ਅਤੇ ਵਧਦੀ ਮਹਿੰਗਾਈ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਹੀ ਸਿੱਟਾ ਹੈ।