ਓਮੀਕ੍ਰੋਨ ਦੇ ਖ਼ਤਰੇ ਦਰਮਿਆਨ ਦਿੱਲੀ ਏਮਜ਼ ’ਚ ਅਗਲੇ ਆਦੇਸ਼ ਤੱਕ ਡਾਕਟਰਾਂ ਦੀਆਂ ਛੁੱਟੀਆਂ ਰੱਦ
Tuesday, Jan 04, 2022 - 01:11 PM (IST)
ਨਵੀਂ ਦਿੱਲੀ- ਦਿੱਲੀ ’ਚ ਕੋਰੋਨਾ ਅਤੇ ਓਮੀਕ੍ਰੋਨ ਦਾ ਖ਼ਤਰਾ ਵਧਦਾ ਦੇਖ ਏਮਜ਼ ਦੇ ਸਾਰੇ ਮੈਡੀਕਲ ਕਰਮੀਆਂ ਨੂੰ ਤੁਰੰਤ ਕੰਮ ’ਤੇ ਪਰਤਣ ਲਈ ਕਿਹਾ ਗਿਆ ਹੈ। ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਨੇ ਆਪਣੇ ਸਾਰੇ ਡਾਕਟਰਾਂ ਦੀਆਂ ਛੁੱਟੀਆਂ ਤੁਰੰਤ ਪ੍ਰਭਾਵ ਰੱਦ ਕਰ ਦਿੱਤੀਆਂ ਹਨ। ਇੰਨਾ ਹੀ ਨਹੀਂ ਜੋ ਡਾਕਟਰ ਛੁੱਟੀਆਂ ’ਤੇ ਗਏ ਸਨ, ਉਨ੍ਹਾਂ ਨੂੰ ਕੰਮ ’ਤੇ ਮੁੜ ਪਰਤਣ ਆਦੇਸ਼ ਜਾਰੀ ਕੀਤੇ ਹਨ। ਹਸਪਤਾਲ ਪ੍ਰਸ਼ਾਸਨ ਨੇ ਇਕ ਆਦੇਸ਼ ਜਾਰੀ ਕੀਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਅਗਲੇ ਆਦੇਸ਼ ਤੱਕ ਡਾਕਟਰਾਂ ਦੇ ਛੁੱਟੀ ਲੈਣ ’ਤੇ ਰੋਕ ਹੋਵੇਗੀ।
ਇਹ ਵੀ ਪੜ੍ਹੋ : ਦਿੱਲੀ ’ਚ 15 ਜਨਵਰੀ ਤੱਕ ਰੋਜ਼ ਆ ਸਕਦੇ ਹਨ 20-25 ਹਜ਼ਾਰ ਕੋਰੋਨਾ ਮਾਮਲੇ : ਸਰਕਾਰੀ ਸੂਤਰ
ਦਰਅਸਲ ਓਮੀਕ੍ਰੋਨ ਅਤੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਏਮਜ਼ ਅਤੇ ਸਫ਼ਦਰਜੰਗ ’ਚ ਡਾਕਟਰਾਂ ਅਤੇ ਹੋਰ ਸਿਹਤ ਕਰਮੀ ਕੋਰੋਨਾ ਦੀ ਲਪੇਟ ’ਚ ਹਨ, ਅਜਿਹੇ ’ਚ ਹਸਪਤਾਲ ’ਚ ਡਾਕਟਰਾਂ ਦੀ ਕਮੀ ਨਾ ਹੋਵੇ, ਇਸ ਲਈ ਛੁੱਟੀਆਂ ’ਤੇ ਗਏ ਡਾਕਟਰਾਂ ਨੂੰ ਵਾਪਸ ਆਉਣ ਲਈ ਕਿਹਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ