ਜਾਣੋ ਗਰਮ ਦੁੱਧ ਪੀਣਾ ਫਾਇਦੇਮੰਦ ਹੈ ਜਾਂ ਠੰਡਾ

Friday, Mar 08, 2019 - 07:38 PM (IST)

ਜਾਣੋ ਗਰਮ ਦੁੱਧ ਪੀਣਾ ਫਾਇਦੇਮੰਦ ਹੈ ਜਾਂ ਠੰਡਾ

ਨਵੀਂ ਦਿੱਲੀ (ਏਜੰਸੀ)-ਤੁਹਾਨੂੰ ਦੁੱਧ ਪੀਣਾ ਪਸੰਦ ਹੋਵੇ ਭਾਵੇਂ ਨਾ ਹੋਵੇ ਪਰ ਇਸ ਗੱਲ ਨੂੰ ਹਰ ਕੋਈ ਮੰਨਦਾ ਹੈ ਕਿ ਦੁੱਧ ਸਭ ਤੋਂ ਹੈਲਦੀ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਫੂਡ ਆਈਟਮ ਹੈ। ਕੈਲਸ਼ੀਅਮ, ਪ੍ਰੋਟੀਨ, ਆਇਓਡੀਨ, ਪੋਟਾਸ਼ੀਅਮ ਤੇ ਵਿਟਾਮਿਨ ਬੀ 12 ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ 1 ਗਲਾਸ ਦੁੱਧ ਤੁਹਾਡੇ ਦਿਨ ਭਰ ਦੀਆਂ ਪੋਸ਼ਕ ਲੋੜਾਂ ਨੂੰ ਪੂਰਾ ਕਰ ਸਕਦਾ ਹੈ ਪਰ ਫਿੱਟ ਰਹਿਣ ਲਈ ਹਰੇਕ ਵਿਅਕਤੀ ਨੂੰ ਰੋਜ਼ਾਨਾ ਘੱਟੋ-ਘੱਟ ਇਕ ਗਲਾਸ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ।

ਕਿਸ ਤਰ੍ਹਾਂ ਦਾ ਦੁੱਧ ਪੀਣਾ ਚਾਹੀਦਾ
ਹੁਣ ਸਵਾਲ ਇਹ ਉੱਠਦਾ ਹੈ ਕਿ ਦੁੱਧ ਕਿਸ ਤਰ੍ਹਾਂ ਦਾ ਪੀਣਾ ਚਾਹੀਦਾ ਹੈ-ਗਰਮ ਜਾਂ ਠੰਡਾ। ਕੁਝ ਲੋਕਾਂ ਨੂੰ ਗਰਮ ਦੁੱਧ ਪੀਣਾ ਪਸੰਦ ਹੈ। ਉਸ ਵਿਚ ਹਲਦੀ ਪਾਊਡਰ, ਦਾਲ ਚੀਨੀ ਪਾਊਡਰ ਜਾਂ ਘਿਓ ਅਤੇ ਸ਼ਹਿਦ ਮਿਲਾ ਕੇ ਪੀਣਾ ਚੰਗਾ ਲੱਗਦਾ ਹੈ ਤਾਂ ਉਥੇ ਕੁਝ ਲੋਕਾਂ ਨੂੰ ਠੰਡਾ ਦੁੱਧ ਪੀਣਾ ਪਸੰਦ ਹੁੰਦਾ ਹੈ ਪਰ ਆਖਿਰ ਦੁੱਧ ’ਚ ਮੌਜੂਦ ਸਾਰੇ ਪੋਸ਼ਕ ਤੱਤ ਤੁਹਾਨੂੰ ਚੰਗੀ ਤਰ੍ਹਾਂ ਨਾਲ ਮਿਲ ਸਕਣ, ਇਸ ਦੇ ਲਈ ਗਰਮ ਦੁੱਧ ਪੀਣਾ ਚਾਹੀਦਾ ਹੈ ਜਾਂ ਠੰਡਾ-ਇਹ ਅਸੀਂ ਤੁਹਾਨੂੰ ਦੱਸ ਰਹੇ ਹਾਂ।

ਸਵੇਰੇ ਪੀਓ ਠੰਡਾ ਦੁੱਧ
ਬਹੁਤ ਸਾਰੇ ਲੋਕ ਠੰਡਾ ਦੁੱਧ ਪੀਣਾ ਪਸੰਦ ਇਸ ਲਈ ਕਰਦੇ ਹਨ, ਕਿਉਂਕਿ ਇਹ ਪ੍ਰੋਸੈਸਿੰਗ ਦੌਰਾਨ ਲੋਅ ਪੱਧਰ ’ਚੋਂ ਲੰਘਦਾ ਹੈ ਅਤੇ ਅਸੈਂਸ਼ੀਅਲ ਮਾਈਕ੍ਰੋਨਿਊਟ੍ਰੀਐਂਟਸ ਅਤੇ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਨੂੰ ਪੂਰਾ ਦਿਨ ਐਨਰਜੀ ਨਾਲ ਭਰਪੂਰ ਅਤੇ ਫੁਲ ਚਾਰਜ ਰੱਖਦਾ ਹੈ। ਰਾਤ ਨੂੰ ਠੰਡਾ ਦੁੱਧ ਪੀਣ ਨਾਲ ਇਹ ਤੁਹਾਡੇ ਪਾਚਨ ਤੰਤਰ ’ਚ ਗੜਬੜ ਕਰ ਸਕਦਾ ਹੈ।

ਠੰਡਾ ਦੁੱਧ ਪੀਣ ਨਾਲ ਘੱਟਦੈ ਭਾਰ
ਕਈ ਸਟੱਡੀਜ਼ ’ਚ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਠੰਡਾ ਦੁੱਧ ਪੀਣ ਨਾਲ ਭਾਰ ਘਟਾਉਣ ’ਚ ਮਦਦ ਮਿਲਦੀ ਹੈ। ਬਹੁਤ ਸਾਰੇ ਲੋਕ ਜੋ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ, ਉਹ ਦੁੱਧ ਸਿਰਫ ਇਸ ਲਈ ਨਹੀਂ ਪੀਂਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਦਾ ਭਾਰ ਵਧ ਸਕਦਾ ਹੈ ਪਰ ਠੰਡੇ ਦੁੱਧ ’ਚ ਮੌਜੂਦ ਕੈਲਸ਼ੀਅਮ ਮੈਟਾਬਾਲੀਜਮ ਦੇ ਲੈਵਲ ਨੂੰ ਵਧਾਉਂਦਾ ਹੈ, ਜਿਸ ਨਾਲ ਕੈਲੋਰੀਜ਼ ਨੂੰ ਤੇਜ਼ੀ ਨਾਲ ਘੱਟ ਕਰਨ ’ਚ ਮਦਦ ਮਿਲਦੀ ਹੈ।

ਗਰਮ ਦੁੱਧ ਦੇ ਫਾਇਦੇ
ਠੰਡੇ ਦੁੱਧ ਦੇ ਫਾਇਦੇ ਤਾਂ ਬਹੁਤ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਗਰਮ ਦੁੱਧ ਦੀ ਖਾਸੀਅਤ ਘੱਟ ਹੋ ਜਾਂਦੀ ਹੈ। ਗਰਮ ਦੁੱਧ ਪੀਣ ਦੇ ਵੀ ਆਪਣੇ ਹੀ ਫਾਇਦੇ ਹਨ। ਸਰਦੀ ਦੇ ਮੌਸਮ ’ਚ ਗਰਮ ਦੁੱਧ ਪੀਣਾ ਹੀ ਸਹੀ ਰਹਿੰਦਾ ਹੈ। ਇਸ ਦੇ ਇਲਾਵਾ ਜੇਕਰ ਤੁਸੀਂ ਦੁੱਧ ’ਚ ਹਲਦੀ ਜਾਂ ਕਿਸੇ ਤਰ੍ਹਾਂ ਦਾ ਪ੍ਰੋਟੀਨ ਪਾਊਡਰ ਜਾਂ ਫਿਰ ਕੁਝ ਹੋਰ ਮਿਲਾਉਣਾ ਚਾਹੁੰਦੇ ਹੋ ਤਾਂ ਗਰਮ ਦੁੱਧ ਹੀ ਸਹੀ ਰਹਿੰਦਾ ਹੈ।


author

Sunny Mehra

Content Editor

Related News