ਜਾਣੋ ਸਸਤੇ 'ਚ ਕਿਵੇਂ ਬੁੱਕ ਕਰ ਸਕਦੇ ਹੋ ਗੈਸ ਸਿਲੰਡਰ, ਆਫ਼ਰ 'ਚ ਬਚੇ ਸਿਰਫ਼ ਕੁਝ ਦਿਨ ਬਾਕੀ
Friday, Aug 28, 2020 - 10:19 AM (IST)
ਨਵੀਂ ਦਿੱਲੀ — ਐਲ.ਪੀ.ਜੀ. ਗੈਸ ਸਿਲੰਡਰ ਨੂੰ ਆਨਲਾਈਨ ਬੁੱਕ ਕਰਨ ਵਾਲੇ ਗਾਹਕਾਂ ਲਈ ਖਾਸ ਆਫਰ ਹੈ। ਗਾਹਕ ਗੈਸ ਸਿਲੰਡਰ ਆਨਲਾਈਨ ਬੁੱਕ ਕਰਕੇ ਭਾਰੀ ਛੋਟ ਹਾਸਲ ਕਰ ਸਕਦੇ ਹਨ। ਜੇ ਤੁਸੀਂ 'ਐਮਾਜ਼ੋਨ ਪੇ' ਰਾਹੀਂ ਗੈਸ ਸਿਲੰਡਰ ਬੁੱਕ ਕਰਦੇ ਹੋ ਤਾਂ ਤੁਹਾਨੂੰ 50 ਰੁਪਏ ਵਾਪਸ ਮਿਲ ਜਾਣਗੇ। ਇੰਡਈਨ ਗੈਸ, ਭਾਰਤ ਗੈਸ ਅਤੇ ਐਚ.ਪੀ. ਗੈਸ ਕੰਪਨੀਆਂ ਦੇ ਗੈਸ ਸਿਲੰਡਰ ਐਮਾਜ਼ੋਨ ਪੇਅ 'ਤੇ ਬੁੱਕ ਕੀਤੇ ਜਾ ਸਕਦੇ ਹਨ। 'ਐਮਾਜ਼ੋਨ ਪੇ' ਸਿਲੰਡਰ ਦੀ ਆਨਲਾਈਨ ਬੁਕਿੰਗ 'ਤੇ 50 ਰੁਪਏ ਦਾ ਕੈਸ਼ਬੈਕ ਪੇਸ਼ ਕਰ ਰਿਹਾ ਹੈ। ਜਾਣੋ ਕਿਵੇਂ ਬੁੱਕ ਕਰਨਾ ਹੈ:
ਇਸ ਤਰੀਕੇ ਨਾਲ ਮਿਲੇਗੀ ਛੋਟ
ਇਸ ਦੇ ਲਈ ਤੁਹਾਨੂੰ ਐਮਾਜ਼ੋਨ ਐਪ ਦੇ ਭੁਗਤਾਨ ਵਿਕਲਪ 'ਤੇ ਜਾਣਾ ਪਏਗਾ, ਇਸ ਤੋਂ ਬਾਅਦ ਆਪਣੇ ਗੈਸ ਸੇਵਾ ਪ੍ਰਦਾਤਾ ਦੀ ਚੋਣ ਕਰੋ ਅਤੇ ਆਪਣਾ ਰਜਿਸਟਰਡ ਮੋਬਾਈਲ ਨੰਬਰ ਜਾਂ ਐਲ.ਪੀ.ਜੀ. ਨੰਬਰ ਇੱਥੇ ਦਰਜ ਕਰੋ। ਤੁਹਾਨੂੰ ਭੁਗਤਾਨ 'ਐਮਾਜ਼ੋਨ ਪੇ' ਜ਼ਰੀਏ ਹੀ ਕਰਨਾ ਪਏਗਾ।
ਇਹ ਵੀ ਦੇਖੋ: ਬਾਬਾ ਰਾਮਦੇਵ ਦੀ ਪਤੰਜਲੀ ਨੇ ਬਣਾਇਆ ਇਕ ਹੋਰ ਰਿਕਾਰਡ, Horlicks ਨੂੰ ਛੱਡਿਆ ਪਿੱਛੇ
31 ਅਗਸਤ ਤੱਕ ਹੀ ਮਿਲੇਗੀ ਇਹ ਪੇਸ਼ਕਸ਼
ਇਹ ਪੇਸ਼ਕਸ਼ ਸਿਰਫ 31 ਅਗਸਤ ਹੈ। ਭੁਗਤਾਨ ਤੋਂ ਬਾਅਦ ਗੈਸ ਸਿਲੰਡਰ ਤੁਹਾਡੇ ਘਰ ਪਹੁੰਚਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਮੰਗ ਐਪ ਦੀ ਮਦਦ ਨਾਲ ਤੁਸੀਂ ਭਾਰਤ, ਇੰਡੇਨ ਅਤੇ ਐਚ.ਪੀ. ਸਮੇਤ ਸਾਰੀਆਂ ਕੰਪਨੀਆਂ ਦੇ ਗੈਸ ਸਿਲੰਡਰ ਬੁੱਕ ਕਰ ਸਕਦੇ ਹੋ। ਸਭ ਤੋਂ ਪਹਿਲਾਂ ਇਸ ਐਪ ਨੂੰ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਉੱਤੇ ਡਾਉਨਲੋਡ ਕਰੋ। ਹੁਣ ਐਪ ਖੋਲ੍ਹੋ ਅਤੇ ਆਨ-ਸਕ੍ਰੀਨ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਜਿਸਟਰ ਕਰੋ। ਇਸਦੇ ਬਾਅਦ ਨਿਰਦੇਸ਼ਾਂ ਦੀ ਪਾਲਣ ਕਰੋ, ਤੁਹਾਡਾ ਸਿਲੰਡਰ ਬੁੱਕ ਹੋ ਜਾਵੇਗਾ।
ਇਹ ਵੀ ਦੇਖੋ: ਅਗਸਤ 'ਚ ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਹੋਰ ਕਿੰਨੀਆਂ ਘਟ ਸਕਦੀਆਂ ਹਨ ਕੀਮਤਾਂ
ਪਿਛਲੇ ਕੁਝ ਮਹੀਨਿਆਂ ਤੋਂ ਵੱਧ ਰਹੀਆਂ ਹਨ ਸਿਲੰਡਰ ਦੀਆਂ ਕੀਮਤਾਂ
ਪਿਛਲੇ ਕੁਝ ਮਹੀਨਿਆਂ ਵਿਚ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸਦਾ ਸਿੱਧਾ ਅਸਰ ਤੁਹਾਡੇ ਬਜਟ 'ਤੇ ਪੈ ਰਿਹਾ ਹੈ।
ਇਹ ਵੀ ਦੇਖੋ: ਦੁੱਧ,ਦਹੀਂ, ਪਨੀਰ ਸਮੇਤ ਇਨ੍ਹਾਂ ਚੀਜ਼ਾਂ 'ਤੇ ਨਹੀਂ ਲੱਗਦਾ ਹੈ GST, ਜਾਣੋ ਪੂਰੀ ਸੂਚੀ