ਜਾਣੋ ਕੁਲਭੂਸ਼ਣ ਜਾਧਵ ਮਾਮਲੇ 'ਚ ਕਦੋਂ-ਕਦੋਂ ਕੀ-ਕੀ ਹੋਇਆ

07/17/2019 8:16:33 PM

ਹੇਗ/ਨਵੀਂ ਦਿੱਲੀ (ਏਜੰਸੀ)- ਸਾਬਕਾ ਭਾਰਤੀ ਨੇਵੀ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਈਰਾਨ ਤੋਂ ਜ਼ਬਰਦਸਤੀ ਅਗਵਾ ਕਰਕੇ ਕਥਿਤ ਜਾਸੂਸੀ ਦੇ ਦੋਸ਼ ਵਿਚ ਪਾਕਿਸਤਾਨੀ ਫੌਜੀ ਅਦਾਲਤ ਵਲੋਂ ਫਾਂਸੀ ਦੀ ਸਜ਼ਾ ਸੁਣਾਉਣ ਦੇ ਮਾਮਲੇ ਵਿਚ ਅੱਜ ਕੌਮਾਂਤਰੀ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਕੌਮਾਂਤਰੀ ਅਦਾਲਤ ਵਿਚ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਜਾਧਵ ਦੀ ਫਾਂਸੀ 'ਤੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ਵਿਚ ਭਾਰਤ ਦੀਆਂ ਜ਼ੋਰਦਾਰ ਦਲੀਲਾਂ ਦੇ ਅੱਗੇ ਪਾਕਿਸਤਾਨ ਸ਼ੁਰ ਤੋਂ ਹੀ ਲਾਚਾਰ ਨਜ਼ਰ ਆ ਰਿਹਾ ਸੀ। ਨੀਦਰਲੈਂਡ ਦੇ ਦਿ ਹੇਗ ਵਿਚ ਸਥਿਤ ਕੌਮਾਂਤਰੀ ਅਦਾਲਤ ਵਿਚ ਭਾਰਤੀ ਸਮੇਂ ਅਨੁਸਾਰ ਸ਼ਾਮ 6-30 ਵਜੇ ਫੈਸਲਾ ਸੁਣਾਇਆ ਗਿਆ। ਕੋਰਟ ਦੇ ਮੁੱਖ ਅਦਾਲਤ ਅਬਦੁਲਕਾਵੀ ਅਹਿਮਦ ਯੁਸੂਫ ਨੇ ਫੈਸਲਾ ਪੜ੍ਹ ਕੇ ਸੁਣਾਇਆ। 
3 ਮਾਰਚ 2016- ਕੁਲਭੂਸ਼ਨ  ਜਾਧਵ ਨੂੰ ਗ੍ਰਿਫਤਾਰ ਕੀਤਾ ਗਿਆ।
24 ਮਾਰਚ 2016- ਪਾਕਿਸਤਾਨੀ ਸੁਰੱਖਿਆ ਏਜੰਸਈਆਂ ਨੇ ਇਹ ਦਾਅਵਾ ਕੀਤਾ ਕਿ ਕੁਲਭੂਸ਼ਣ ਭਾਰਤੀ ਜਾਸੂਸ ਹੈ ਅਤੇ ਉਨ੍ਹਾਂ ਨੂੰ ਦੱਖਣੀ ਬਲੋਚਿਸਤਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। 
25 ਮਾਰਚ 2016- ਜਾਧਵ ਦੀ ਗ੍ਰਿਫਤਾਰੀ ਦੀ ਪਹਿਲੀ ਰਿਪੋਰਟ ਸਾਹਮਣੇ ਆਈ। ਪਾਕਿਸਤਾਨ ਨੇ ਕਥਿਤ ਜਾਸੂਸ ਦੀ ਗ੍ਰਿਫਤਾਰੀ ਦੇ ਮਾਮਲੇ ਵਿਚ ਭਾਰਤੀ ਰਾਜਦੂਤ ਨੂੰ ਤਲਬ ਕੀਤਾ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
26 ਮਾਰਚ 2016- ਭਾਰਤ ਨੇ ਪਾਕਿਸਤਾਨ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਈਰਾਨ ਵਿਚ ਕਾਰਗੋ ਕਾਰੋਬਾਰ ਦਾ ਮਾਲਕਾਨਾ ਹੱਕ ਰੱਖਣ ਵਾਲੀ ਭਾਰਤੀ ਨੇਵੀ ਦੇ ਰਿਟਾਇਰਡ ਅਧਿਕਾਰੀ ਜਾਧਵ ਨੂੰ ਬਲੋਚਿਸਤਾਨ ਵਿਚ ਗ੍ਰਿਫਤਾਰ ਕੀਤਾ ਗਿਆ।
29 ਮਾਰਚ 2016- ਭਾਰਤ ਨੇ ਜਾਧਵ ਨਾਲ ਮੁਲਾਕਾਤ ਲਈ ਪਹਿਲਾਂ ਕੌਂਸਲ ਐਕਸੈਸ ਦੀ ਮੰਗ ਕੀਤੀ। ਅਗਲੇ ਇਕ ਸਾਲ ਵਿਚ ਭਾਰਤ ਨੇ 16 ਅਜਿਹੀਆਂ ਮੰਗਾਂ ਕੀਤੀਆਂ, ਜਿਨ੍ਹਾਂ ਨੂੰ ਪਾਕਿਸਤਾਨ ਨੇ ਅਸਵੀਕਾਰ ਕਰ ਦਿੱਤਾ।
10 ਅਪ੍ਰੈਲ 2017- ਪਾਕਿਸਤਾਨੀ ਫੌਜ ਦੀ ਅਦਾਲਤ ਨੇ ਜਾਧਵ ਨੂੰ ਪਾਕਿਸਤਾਨ ਦੇ ਖਿਲਾਫ ਜਾਸੂਸੀ ਅਤੇ ਤੋੜਭੰਨ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਮੌਤ ਦੀ ਸਜ਼ਾ ਸੁਣਾਈ। ਭਾਰਤ ਨੇ ਇਸਲਾਮਾਬਾਦ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਪਹਿਲਾਂ ਤੋਂ ਤੈਅ ਹੱਤਿਆ ਦਾ ਮਾਮਲਾ ਹੈ।
11 ਅਪ੍ਰੈਲ 2017- ਉਸ ਸਮੇਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ਦੇ ਦੋਹਾਂ ਸਦਨਾਂ ਵਿਚ ਇਕ ਬਿਆਨ ਦਿੱਤਾ, ਜਿਸ ਵਿਚ ਕਿਹਾ ਗਿਆ ਕਿ ਭਾਰਤ ਨਿਰਦੋਸ਼ ਭਾਰਤੀ ਕੁਲਭੂਸ਼ਣ ਸੁਧੀਰ ਜਾਧਵ ਨੂੰ ਇਨਸਾਫ ਦਿਵਾਉਣ ਲਈ ਕਿਸੇ ਵੀ ਹੱਦ ਤੱਕ ਜਾਵੇਗਾ।
14 ਅਪ੍ਰੈਲ 2017- ਭਾਰਤ ਨੇ ਪਾਕਿਸਤਾਨ ਤੋਂ ਚਾਰਜਸ਼ੀਟ ਦੀ ਪ੍ਰਮਾਣਿਤ ਪ੍ਰਤੀ ਦੇ ਨਾਲ-ਨਾਲ ਜਾਧਵ ਦੀ ਮੌਤ ਦੀ ਸਜ਼ਾ ਦੇ ਫੈਸਲੇ ਦੀ ਮੰਗ ਕੀਤੀ ਅਤੇ ਉਸ ਦੇ ਲਈ ਕੌਂਸਲਰ ਅਕਸੈਸ ਵੀ ਮੰਗਿਆ। 
15 ਅਪ੍ਰੈਲ 2017- ਪਾਕਿਸਤਾਨ ਨੇ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ 'ਤੇ ਅਰਬ ਅਤੇ ਆਸੀਆਨ ਦੇਸ਼ਾਂ ਦੇ ਰਾਜਦੂਤਾਂ ਨੂੰ ਕਥਿਤ ਭਾਰਤੀ ਜਾਸੂਸ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ ਗਈ। ਇਸ ਨੇ ਪਹਿਲਾਂ ਪਾਕਿ ਨੇ ਪੀ 5 (ਯੂ.ਐਸ., ਯੂ.ਕੇ., ਰੂਸ, ਚੀਨ, ਅਤੇ ਫਰਾਂਸ) ਦੇ ਰਾਜਦੂਤਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਸੀ।
20 ਅਪ੍ਰੈਲ 2017- ਭਾਰਤ ਨੇ ਅਧਿਕਾਰਤ ਤੌਰ 'ਤੇ ਪਾਕਿਸਤਾਨ ਤੋਂ ਜਾਧਵ ਦੇ ਖਿਲਾਫ ਮੁਕੱਦਮੇ ਦੀ ਕਾਰਵਾਈ ਦੇ ਨਾਲ-ਨਾਲ ਮਾਮਲੇ ਵਿਚ ਅਪੀਲ ਪ੍ਰਕਿਰਿਆ ਦਾ ਵੇਰਵਾ ਵੀ ਮੰਗਿਆ।
27 ਅਪ੍ਰੈਲ 2017- ਉਸ ਸਮੇਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੂੰ ਜਾਧਵ ਦੇ ਪਰਿਵਾਰ ਲਈ ਵੀਜ਼ਾ ਦੀ ਮੰਗ ਕੀਤੀ। 
8 ਮਈ 2017- ਭਾਰਤ ਨੇ ਪਾਕਿਸਤਾਨ ਫੌਜੀ ਅਦਾਲਤ ਦੇ ਫੈਸਲੇ ਦੇ ਖਿਲਾਫ ਹੇਗ ਸਥਿਤ ਕੌਮਾਂਤਰੀ ਅਦਾਲਤ ਵਿਚ ਅਪੀਲ ਕੀਤੀ ਸੀ।
9 ਮਈ 2017- ਆਈ.ਸੀ.ਜੇ. ਨੇ ਕੁਲਭੂਸ਼ਣ ਜਾਧਵ ਦੀ ਫਾਂਸੀ 'ਤੇ ਰੋਕ ਲਗਾਈ।
10 ਮਈ 2017- ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ ਕਿ ਭਾਰਤ ਨੇ ਜਾਧਵ ਦੇ ਪਾਕਿਸਤਾਨ ਵਲੋਂ ਨਾਜਾਇਜ਼ ਹਿਰਾਸਤ ਵਿਚ ਰੱਖਣ ਦੇ ਮਾਮਲੇ ਵਿਚ ਕੌਮਾਂਤਰੀ ਅਦਾਲਤ ਨਾਲ ਸੰਪਰਕ ਕੀਤਾ ਹੈ।
15 ਮਈ 2017- ਭਾਰਤ ਅਤੇ ਪਾਕਿਸਤਾਨ ਦੇ ਨਾਮੀ ਵਕੀਲਾਂ ਨੇ ਕੌਮਾਂਤਰੀ ਅਦਾਲਤ ਵਿਚ ਬਹਿਸ ਕੀਤੀ। ਜਿਸ ਵਿਚ ਭਾਰਤ ਨੇ ਕੁਲਭੂਸ਼ਣ ਜਾਧਵ ਨੂੰ ਮਿਲੀ ਫਾਂਸੀ ਦੀ ਸਜ਼ਾ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਜਦੋਂ ਕਿ ਪਾਕਿਸਤਾਨ ਨੇ ਇਸ ਨੂੰ ਵਿਸ਼ਵ ਭਾਈਚਾਰੇ ਦਾ ਧਿਆਨ ਖਿੱਚਣ ਦਾ ਸਟੰਟ ਕਰਾਰ ਦਿੱਤਾ। 
18 ਮਈ 2017- ਕੌਮਾਂਤਰੀ ਅਦਾਲਤ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਜਾਧਵ ਦੀ ਫਾਂਸੀ ਦੀ ਸਜ਼ਾ ਨੂੰ ਅੰਤਿਮ ਹੁਕਮ ਤੱਕ ਲਈ ਪੈਂਡਿੰਗ ਰੱਖੇ। ਅਦਾਲਤ ਵਿਚ ਪ੍ਰਸਿੱਧ ਵਕੀਲ ਹਰੀਸ਼ ਸਾਲਵੇ ਨੇ ਭਾਰਤ ਦੀ ਨੁਮਾਇੰਦਗੀ ਕੀਤੀ। 
29 ਮਈ 2017- ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਸ ਦੇ ਕੋਲ ਜਾਧਵ ਦੇ ਖਿਲਾਫ ਨਵੇਂ ਸਬੂਤ ਹਨ। ਪਾਕਿ ਵਿਦੇਸ਼  ਦਫਤਰ ਨੇ ਕਿਹਾ ਕਿ ਜਾਧਵ ਨੇ ਪਾਕਿਸਤਾਨ ਵਿਚ ਅੱਤਵਾਦੀ ਹਮਲਿਆਂ ਦੇ ਸਬੰਧ ਵਿਚ ਸਰਗਰਮ ਖੁਫੀਆ ਜਾਣਕਾਰੀ ਦਾ ਲੈਣ-ਦੇਣ ਕੀਤਾ। 
16 ਜੂਨ 2017- ਕੌਮਾਂਤਰੀ ਅਦਾਲਤ ਨੇ ਭਾਰਤ ਨੂੰ 13 ਦਸੰਬਰ ਤੱਕ ਮਾਮੇਲ ਵਿਚ ਆਪਣਾ ਇੰਦਰਾਜ਼ ਦੇਣ ਨੂੰ ਕਿਹਾ। ਜਦੋਂ ਕਿ ਪਾਕਿਸਤਾਨ ਨੇ 13 ਦਸੰਬਰ ਤੱਕ ਆਪਣਾ ਇੰਦਰਾਜ਼ ਪੂਰਾ ਕਰਨ ਦੀ ਗੱਲ ਕਹੀ। ਜਿਸ ਤੋਂ ਬਾਅਦ ਕੌਮਾਂਤਰੀ ਅਦਾਲਤ ਦੇ ਜੱਜ ਰੌਨੀ ਅਬ੍ਰਾਹਿਮ ਦੀ ਮੌਜੂਦਗੀ ਵਿਚ ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਵਿਚਾਲੇ 8 ਜੂਨ ਦੀ ਮੀਟਿੰਗ ਕਰਨ ਦਾ ਫੈਸਲਾ ਲਿਆ ਗਿਆ।
22 ਜੂਨ 2017- ਜਾਧਵ ਨੇ ਪਾਕਿਸਤਾਨੀ ਫੌਜ ਮੁਖੀ ਦੇ ਸਾਹਮਣੇ ਦਇਆ ਪਟੀਸ਼ਨ ਦਾਇਰ ਕੀਤੀ। ਪਾਕਿਸਤਾਨ ਦੇ ਫੌਜੀ ਬੁਲਾਰੇ ਮੇ ਜਰ ਜਨਰਲ ਆਸਿਫ ਗਫੂਰ ਨੇ ਦਾਅਵਾ ਕੀਤਾ ਕਿ ਜਾਧਵ ਨੇ ਆਪਣੀ ਦਇਆ ਪਟੀਸ਼ਨ ਵਿਚ ਸਵੀਕਾਰ ਕੀਤਾ ਹੈ ਕਿ ਉਹ ਬਲੋਚਿਸਤਾਨ ਵਿਚ ਖਤਰਨਾਕ ਗਤੀਵਿਧੀਆਂ ਵਿਚ ਸ਼ਾਮਲ ਸੀ।
2 ਜੁਲਾਈ 2017- ਪਾਕਿਸਤਾਨ ਨੇ ਇਕ ਵਾਰ ਫਿਰ ਜਾਧਵ ਤੱਕ ਭਾਰਤ ਨੂੰ ਕੌਂਸਲਰ ਅਕਸੈਸ ਦੇਣ ਦੀ ਮੰਗ ਰੱਦ ਕਰ ਦਿੱਤੀ।
13 ਜੁਲਾਈ 2017- ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਜਾਧਵ ਦੀ ਮਾਂ ਦੀ ਵੀਜ਼ਾ ਅਰਜ਼ੀ ਦਾ ਅਧਿਐਨ ਕਰ ਰਿਹਾ ਹੈ।
13 ਸਤੰਬਰ 2017- ਭਾਰਤ ਨੇ ਜਾਧਵ ਦੇ ਮਾਮਲੇ ਵਿਚ ਲਿਖਤੀ ਪਟੀਸ਼ਨ ਦਾਇਰ ਕੀਤੀ।
28 ਸਤੰਬਰ 2017- ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਜਾਧਵ ਨੂੰ ਅੱਤਵਾਦੀ ਕਰਾਰ ਦੇਣ ਦਾ ਪ੍ਰਸਤਾਵ ਰੱਖਿਆ। 
29 ਸਤੰਬਰ 2017 - ਭਾਰਤ ਨੇ ਜੇਲ ਵਿਚ ਬੰਦ ਅੱਤਵਾਦੀ ਲਈ ਜਾਧਵ ਦੀ ਅਦਲਾ-ਬਦਲੀ ਕਰਨ ਦੇ ਪਾਕਿਸਤਾਨ ਦੇ ਦਾਅਵੇ ਨੂੰ ਬਕਵਾਸ ਦੱਸਿਆ। 
10 ਨਵੰਬਰ 2017- ਪਾਕਿਸਤਾਨ ਨੇ ਮਨੁੱਖੀ ਆਧਾਰ 'ਤੇ ਜਾਧਵ ਨੂੰ ਉਨ੍ਹਾਂ ਦੀ ਪਤਨੀ ਦੇ ਨਾਲ ਮੀਟਿੰਗ ਦੀ ਪੇਸ਼ਕਸ਼ ਕੀਤੀ। 
8 ਦਸੰਬਰ 2017- ਪਾਕਿਸਤਾਨ ਦੇ ਜਾਧਵ ਦੀ ਪਤਨੀ ਅਤੇ ਮਾਂ ਨੂੰ 25 ਦਸੰਬਰ ਨੂੰ ਮਿਲਣ ਦੀ ਇਜਾਜ਼ਤ ਦਿੱਤੀ।
13 ਦਸੰਬਰ 2017- ਪਾਕਿਸਤਾਨ ਨੇ ਕੌਮਾਂਤਰੀ ਅਦਾਲਤ ਵਿਚ ਭਾਰਤ ਖਿਲਾਫ ਕਾਉਂਟਰ ਮੈਮੋਰੀਅਲ ਦਾਖਲ ਕੀਤੀ।
14 ਦਸੰਬਰ 2017- ਪਾਕਿਸਤਾਨ ਨੇ ਜਾਧਵ ਦੇ ਪਰਿਵਾਰ ਨੂੰ ਵੀਜ਼ਾ ਜਾਰੀ ਕਰਨ ਲਈ ਦਿੱਲੀ ਵਿਚ ਆਪਣੇ ਹਾਈਕਮਿਸ਼ਨ ਨੂੰ ਨਿਰਦੇਸ਼ ਦਿੱਤੇ।
20 ਦਸੰਬਰ 2017- ਪਾਕਿਸਤਾਨ ਨੇ ਜਾਧਵ ਦੀ ਪਤਨੀ ਅਤੇ ਮਾਂ ਨੂੰ ਵੀਜ਼ਾ ਜਾਰੀ ਕੀਤਾ। 
25 ਦਸੰਬਰ 2017-ਜਾਧਵ ਆਪਣੀ ਮਾਂ ਅਤੇ ਪਤਨੀ ਨਾਲ ਮਿਲੇ। ਪਰ ਇਥੇ ਵੀ ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਇਆ।
17 ਜੁਲਾਈ 2018- ਪਾਕਿਸਤਾਨ ਨੇ ਕੌਮਾਂਤਰੀ ਅਦਾਲਤ ਵਿਚ ਦੂਜਾ ਕਾਉਂਟਰ-ਮੈਮੋਰੀਅਲ ਦਾਇਰ ਕੀਤਾ।
3 ਅਕਤੂਬਰ 2018- ਕੌਮਾਂਤਰੀ ਅਦਾਲਤ ਨੇ ਕਿਹਾ ਕਿ ਉਹ ਕੁਲਭੂਸ਼ਣ ਜਾਧਵ ਮਾਮਲੇ ਵਿਚ 18 ਫਰਵਰੀ 2019 ਤੋਂ ਚਾਰ ਦਿਨਾਂ ਜਨ ਸੁਣਵਾਈ ਕਰੇਗਾ।
18 ਫਰਵਰੀ 2019- ਕੌਮਾਂਤਰੀ ਅਦਾਲਤ ਨੇ ਜਾਧਵ ਮਾਮਲੇ ਵਿਚ ਚਾਰ ਦਿਨ ਦੀ ਜਨਸੁਣਵਾਈ ਸ਼ੁਰੂ ਕੀਤੀ।
4 ਜੁਲਾਈ 2019- ਆਈ.ਸੀ.ਜੇ. ਨੇ ਕਿਹਾ ਕਿ ਉਹ 17 ਜੁਲਾਈ ਨੂੰ ਜਾਧਵ ਮਾਮਲੇ ਵਿਚ ਫੈਸਲਾ ਸੁਣਾਏਗਾ।


Sunny Mehra

Content Editor

Related News