DIG ਹਰਚਰਨ ਸਿੰਘ ਭੁੱਲਰ ਮਾਮਲੇ ''ਚ ਵੱਡੇ ਖ਼ੁਲਾਸੇ

Saturday, Oct 18, 2025 - 05:06 PM (IST)

DIG ਹਰਚਰਨ ਸਿੰਘ ਭੁੱਲਰ ਮਾਮਲੇ ''ਚ ਵੱਡੇ ਖ਼ੁਲਾਸੇ

ਚੰਡੀਗੜ੍ਹ: ਪੰਜਾਬ ਪੁਲਸ ਦੇ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ.ਆਈ.ਜੀ. ਅਤੇ ਉਨ੍ਹਾਂ ਦੇ ਏਜੰਟ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਸਪੈਸ਼ਲ ਸੀ.ਬੀ.ਆਈ. ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਸੀ.ਬੀ.ਆਈ. ਦੀ ਛਾਪੇਮਾਰੀ ਦੌਰਾਨ ਡੀ.ਆਈ.ਜੀ. ਦੀ ਚੰਡੀਗੜ੍ਹ ਸਥਿਤ ਕੋਠੀ ਅਤੇ ਲੁਧਿਆਣਾ ਦੇ ਸਮਰਾਲਾ ਫਾਰਮ ਹਾਊਸ ਤੋਂ ਵੱਡੀ ਗਿਣਤੀ ਵਿਚ ਕੀਮਤੀ ਸਾਮਾਨ ਬਰਾਮਦ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - CM ਮਾਨ ਤੇ ਇੰਗਲੈਂਡ ਦੇ ਵਕੀਲਾਂ ਵਿਚਾਲੇ ਮੀਟਿੰਗ! ਰੱਖੀ ਗਈ ਇਹ ਮੰਗ

ਨਕਦੀ ਲੁਕਾਉਣ ਵਰਤੀਆਂ 5 ਥਾਵਾਂ

ਸੀ.ਬੀ.ਆਈ. ਟੀਮ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਚੰਡੀਗੜ੍ਹ ਦੀ ਆਪਣੀ ਕੋਠੀ ਵਿਚ ਕੈਸ਼ ਅਤੇ ਸੋਨਾ 5 ਵੱਖ-ਵੱਖ ਥਾਵਾਂ 'ਤੇ ਲੁਕੋਇਆ ਹੋਇਆ ਸੀ। ਸੂਤਰਾਂ ਮੁਤਾਬਕ ਡੀ.ਆਈ.ਜੀ. ਨੇ ਕੈਸ਼ ਬੈੱਡ ਦੇ ਅੰਦਰ ਰੱਖਿਆ ਹੋਇਆ ਸੀ, ਕੈਸ਼ ਨਾਲ ਭਰੀ ਇਕ ਥਾਂ ਕਰੌਕਰੀ ਦੀ ਅਲਮਾਰੀ ਦੇ ਹੇਠਲੇ ਹਿੱਸੇ ਵਿਚ ਸੀ, ਜਿਸ ਨੂੰ ਲਾਕ ਕੀਤਾ ਗਿਆ ਸੀ। ਸੋਨਾ 2 ਅਲਮਾਰੀਆਂ ਵਿਚ ਲੁਕੋ ਕੇ ਰੱਖਿਆ ਗਿਆ ਸੀ। ਨਕਦੀ ਅਤੇ ਸੋਨੇ ਨੂੰ ਇਸ ਤਰੀਕੇ ਨਾਲ ਰੱਖਿਆ ਗਿਆ ਸੀ ਕਿ ਬਾਹਰੋਂ ਦੇਖਣ ਵਾਲੇ ਨੂੰ ਕੋਈ ਸ਼ੱਕ ਨਾ ਹੋਵੇ।

DIG ਦੇ ਘਰੋਂ ਕੀ-ਕੀ ਮਿਲਿਆ:

ਚੰਡੀਗੜ੍ਹ ਦੇ ਸੈਕਟਰ-40 ਵਾਲੀ ਕੋਠੀ ਤੋਂ ਸੀ.ਬੀ.ਆਈ. ਨੂੰ ਭਾਰੀ ਮਾਤਰਾ ਵਿਚ ਨਕਦੀ ਅਤੇ ਹੋਰ ਕੀਮਤੀ ਸਮਾਨ ਮਿਲਿਆ। ਇਸ ਵਿਚ 7.5 ਕਰੋੜ ਰੁਪਏ ਦੀ ਨਕਦੀ ਸ਼ਾਮਲ ਹੈ, 500-500 ਰੁਪਏ ਦੇ ਨੋਟਾਂ ਦੀਆਂ ਥੱਦੀਆਂ ਇੰਨੀਆਂ ਜ਼ਿਆਦਾ ਸਨ ਕਿ ਉਨ੍ਹਾਂ ਨੂੰ ਰੱਖਣ ਲਈ ਮੇਜ਼ ਛੋਟੇ ਪੈ ਗਏ। ਇਸ ਤੋਂ ਬਾਅਦ ਜ਼ਮੀਨ 'ਤੇ ਮੈਟ ਵਿਛਾ ਕੇ ਨੋਟਾਂ ਦੀ ਗਿਣਤੀ ਕੀਤੀ ਗਈ, ਜਿਸ ਲਈ 3 ਮਸ਼ੀਨਾਂ ਮੰਗਵਾਈਆਂ ਗਈਆਂ। ਇਸ ਤੋਂ ਇਲਾਵਾ ਢਾਈ ਕਿੱਲੋ ਦੇ ਕਰੀਬ ਸੋਨਾ, Rolex ਅਤੇ Rado ਸਣੇ ਕਈ ਬੇਸ਼ਕੀਮਤੀ ਘੜੀਆਂ ਮਿਲੀਆਂ, ਜਿਨ੍ਹਾਂ ਵਿਚੋਂ ਇਕ ਘੜੀ ਦੀ ਸ਼ੁਰੂਆਤੀ ਕੀਮਤ ਹੀ 2 ਤੋਂ 5 ਲੱਖ ਰੁਪਏ ਹੈ। ਇਸ ਤੋਂ ਇਲਾਵਾ 50 ਪ੍ਰਾਪਰਟੀਆਂ ਦੇ ਕਾਗਜ਼ਾਤ ਅਤੇ ਬੈਂਕ ਲਾਕਰ ਦੀਆਂ ਚਾਬੀਆਂ ਵੀ ਮਿਲੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 170,00,00,000 ਰੁਪਏ ਦਾ ਵੱਡਾ ਘਪਲਾ! ਹੋਸ਼ ਉਡਾ ਦੇਣਗੇ ਖ਼ੁਲਾਸੇ

ਫਾਰਮ ਹਾਊਸ ਤੋਂ ਮਹਿੰਗੀ ਸ਼ਰਾਬ ਦਾ ਜ਼ਖੀਰਾ

ਡੀ.ਆਈ.ਜੀ. ਭੁੱਲਰ ਮਹਿੰਗੀ ਸ਼ਰਾਬ ਦਾ ਸ਼ੌਕ ਰੱਖਦੇ ਸਨ। ਲੁਧਿਆਣਾ ਦੇ ਸਮਰਾਲਾ ਵਿਚ ਸਥਿਤ ਫਾਰਮ ਹਾਊਸ ਤੋਂ ਸ਼ਰਾਬ ਦੀਆਂ 108 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਕੁਝ ਬੋਤਲਾਂ ਦੀ ਕੀਮਤ 50 ਹਜ਼ਾਰ ਰੁਪਏ ਤੋਂ ਵੀ ਵੱਧ ਦੱਸੀ ਗਈ ਹੈ।

ਡੀ.ਆਈ.ਜੀ. ਨੇ ਦੋਸ਼ਾਂ ਨੂੰ ਦੱਸਿਆ ਝੂਠਾ

ਚੰਡੀਗੜ੍ਹ ਸੀ.ਬੀ.ਆਈ. ਅਦਾਲਤ ਵਿਚ ਪੇਸ਼ੀ ਦੌਰਾਨ ਡੀ.ਆਈ.ਜੀ. ਭੁੱਲਰ ਨੇ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ ਅਤੇ ਉਹ ਇਹ ਗੱਲ ਅਦਾਲਤ ਵਿਚ ਸਾਬਤ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਅਦਾਲਤ ਇਨਸਾਫ ਕਰੇਗੀ।

 


 


author

Anmol Tagra

Content Editor

Related News