... ਜਦ ਵਕੀਲ ਨੇ ਜੱਜ ਨੂੰ ਦਿੱਤੀ ਧਮਕੀ, ਕਿਹਾ ‘ਰੱਬ ਕਰੇ ਤੁਹਾਨੂੰ ਕੋਰੋਨਾ ਹੋ ਜਾਵੇ’

Wednesday, Apr 01, 2020 - 02:10 PM (IST)

ਨਵੀਂ ਦਿੱਲੀ-ਕਈ ਵਾਰ ਅਦਾਲਤ 'ਚ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਜਦੋਂ ਵਕੀਲ ਦਲੀਲਾਂ ਦੌਰਾਨ ਗੁੱਸੇ 'ਚ ਆ ਜਾਂਦੇ ਹਨ। ਅਜਿਹਾ ਹੀ ਮਾਮਲਾ ਕਲਕੱਤਾ ਹਾਈ ਕੋਰਟ 'ਚ ਦੇਖਣ ਨੂੰ ਮਿਲਿਆ ਹੈ ਜਿੱਥੇ ਇਕ ਵਕੀਲ ਨੇ ਇਹ ਦੋਸ਼ ਲਾਇਆ ਹੈ ਕਿ ਉਸ ਨੂੰ ਰਾਹਤ ਨਾ ਮਿਲਣ ਕਾਰਨ ਉਸ ਨੇ ਜੱਜ ਨਾਲ ਅਦਾਲਤ 'ਚ ਸਾਰਿਆਂ ਸਾਹਮਣੇ ਦੁਰਵਿਵਹਾਰ ਕੀਤਾ। ਜੱਜ ਦੀਪੰਕਰ ਦੱਤਾ ਦੀ ਬੈਂਚ ਨੇ ਵਕੀਲ ਬਿਜਯ ਅਧਿਕਾਰ ਵੱਲੋਂ ਕੀਤੇ ਗਏ ਦੁਰਵਿਹਾਰ ਨੂੰ ਅਦਾਲਤ ਦਾ ਅਪਮਾਨ ਮੰਨਿਆ। 

ਦਰਅਸਲ ਜੱਜ ਦੀਪੰਕਰ ਦੱਤਾ ਨੇ ਅਵਿਸ਼ਵਾਸ ਨੋਟਿਸ ‘ਚ ਘਟਨਾ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਨੇ ਲਿਖਿਆ ਕਿ ਕਾਲੀਦਾਸ ਦੱਤਾ ਬਨਾਮ ਅਲਾਹਾਬਾਦ ਬੈਂਕ ਦੇ ਸਹਾਇਕ ਮੈਨੇਜਰ ਦੇ ਕੇਸ 'ਚ ਵਕੀਲ ਬਿਜਯ ਅਧਿਕਾਰ ਨੇ ਕਾਲੀਦਾਸ ਦੇ ਪਾਸਿਓ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਇਸ ਦੇ ਨਾਲ ਹੀ ਮਾਮਲੇ ਦੀ ਸੁਣਵਾਈ ਕਰਦਿਆਂ ਤੁਰੰਤ ਅੰਤਰਿਮ ਆਦੇਸ਼ ਦੀ ਮੰਗ ਕੀਤੀ। ਜੱਜ ਦੀਪੰਕਰ ਨੇ ਉਕਤ ਮਾਮਲੇ ਦੀ ਛੇਤੀ ਸੁਣਵਾਈ ਤੋਂ ਇਨਕਾਰ ਕਰਦਿਆਂ ਹੁਕਮ ਲਿਖਣੇ ਸ਼ੁਰੂ ਕਰ ਦਿੱਤੇ। ਵਕੀਲ ਨੂੰ ਲੱਗਾ ਕਿ ਅਦਾਲਤ ਉਸ ਦੀ ਗੱਲ ਨਹੀਂ ਸੁਣ ਰਹੀ ਜਦਕਿ ਅਦਾਲਤ ਨੇ ਕਿਹਾ ਕਿ ਉਹ ਦੂਜੀ ਧਿਰ ਦੀ ਗੱਲ ਸੁਣੇ ਬਗੈਰ ਇੱਕ ਪਾਸੜ ਆਦੇਸ਼ ਪਾਸ ਨਹੀਂ ਕਰ ਸਕਦੀ, ਜਿਸ ਤੋਂ ਬਾਅਦ ਵਕੀਲ ਨੂੰ ਗੁੱਸਾ ਆ ਗਿਆ। ਉਸਨੇ ਪਹਿਲਾਂ ਸੰਬੋਧਨ ਟੇਬਲ ਨੂੰ ਧੱਕਿਆ ਤੇ ਫਿਰ ਮੇਜ਼ 'ਤੇ ਮਾਈਕ੍ਰੋਫੋਨ ਨੂੰ ਸੁੱਟ ਦਿੱਤਾ। ਇਸ ਤੋਂ ਬਾਅਦ ਜੱਜ ਦੀਪੰਕਰ ਦੱਤਾ ਨੇ ਵਕੀਲ ਨੂੰ ਉਸ ਦੀ ਦੁਰਵਿਹਾਰ ਪ੍ਰਤੀ ਸਾਵਧਾਨ ਕਰਦਿਆਂ ਕਿਹਾ ਕਿ ਉਸਦੇ ਖਿਲਾਫ ਅਪਮਾਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਅਦਾਲਤ ਦੀ ਵਿਨਰਮ ਬੇਨਤੀ ਦੀ ਪਰਵਾਹ ਨਾ ਕਰਦਿਆਂ, ਵਕੀਲ ਚੀਕਦਾ ਰਿਹਾ। ਉਸਨੇ ਕਿਹਾ- "ਰੱਬ ਕਰੇ ਤੁਹਾਨੂੰ ਕੋਰੋਨਾ ਹੋ ਜਾਵੇ। ਤੁਹਾਡਾ ਕੈਰੀਅਰ ਬਰਬਾਦ ਹੋ ਜਾਵੇ।”

ਜੱਜ ਨੇ ਵਕੀਲ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ, “ਮੈਂ ਆਪਣੇ ਭਵਿੱਖ ਬਾਰੇ ਚਿੰਤਤ ਨਹੀਂ ਹਾਂ ਅਤੇ ਨਾ ਹੀ ਕੋਰੋਨਾ ਤੋਂ ਡਰਦਾ ਹਾਂ। ਅਦਾਲਤ ਦੀ ਗਰਿਮਾ ਮੇਰੇ ਲਈ ਸਭ ਤੋਂ ਉੱਪਰ ਹੈ। ਤੁਸੀਂ ਉਸ ਗਰਿਮਾ ਦੀ ਉਲੰਘਣਾ ਕੀਤੀ ਹੈ। ਇਸ ਲਈ ਤੁਸੀਂ ਅਪਰਾਧਿਕ ਨਫ਼ਰਤ ਦੇ ਦੋਸ਼ੀ ਹੋ। ਹੁਣ ਇਸ ਮਾਮਲੇ ਦੀ ਸੁਣਵਾਈ ਅਦਾਲਤ ਦੀ ਗਰਮੀ ਦੀਆਂ ਛੁੱਟੀਆਂ ਤੋਂ ਕਰੇਗੀ।"


Iqbalkaur

Content Editor

Related News