ਅਦਾਲਤ ’ਚ ਦਿਨ ਦਿਹਾੜੇ ਵਕੀਲ ਦਾ ਕਤਲ, ਹਮਲਾਵਰਾਂ ਨੇ ਚੈਂਬਰ ’ਚ ਦਾਖ਼ਲ ਹੋ ਕੇ ਮਾਰੀ ਗੋਲੀ

Thursday, Aug 31, 2023 - 08:35 AM (IST)

ਅਦਾਲਤ ’ਚ ਦਿਨ ਦਿਹਾੜੇ ਵਕੀਲ ਦਾ ਕਤਲ, ਹਮਲਾਵਰਾਂ ਨੇ ਚੈਂਬਰ ’ਚ ਦਾਖ਼ਲ ਹੋ ਕੇ ਮਾਰੀ ਗੋਲੀ

ਗਾਜ਼ੀਆਬਾਦ (ਇੰਟ.) - ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਡੀਡ ਲੇਖਕ/ਵਕੀਲ ਮਨੋਜ ਉਰਫ਼ ਮੋਨੂੰ ਚੌਧਰੀ (54) ਦਾ ਬੁੱਧਵਾਰ ਸਦਰ ਤਹਿਸੀਲ ਕੰਪਲੈਕਸ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਚੈਂਬਰ ਨੰਬਰ-95 ’ਚ 4 ਲੋਕਾਂ ਨਾਲ ਬੈਠ ਕੇ ਖਾਣਾ ਖਾ ਰਹੇ ਸੀ। ਹਮਲਾਵਰ ਕੌਣ ਸਨ, ਕਿੰਨੇ ਸਨ, ਪਤਾ ਨਹੀਂ ਲੱਗ ਸਕਿਆ। ਮੋਨੂੰ ਚੌਧਰੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਉਨ੍ਹਾਂ ਤਹਿਸੀਲ ਬਾਰ ਐਸੋਸੀਏਸ਼ਨ ਦੀ ਚੋਣ ਵੀ ਲੜੀ ਸੀ।

ਇਹ ਵੀ ਪੜ੍ਹੋ: ਕੈਨੇਡਾ ਤੋਂ ਦੁਖਦਾਇਕ ਖ਼ਬਰ: ਫੈਕਟਰੀ 'ਚ ਵਾਪਰੇ ਹਾਦਸੇ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ

ਹਮਲਾਵਰ ਪੈਦਲ ਹੀ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪੂਰੇ ਸੂਬੇ ਵਿੱਚ ਵਕੀਲਾਂ ਦੇ ਅੰਦੋਲਨ ਕਾਰਨ ਸਾਰੀਆਂ ਅਦਾਲਤਾਂ ਅਤੇ ਤਹਿਸੀਲਾਂ ਵਿੱਚ ਪੁਲਸ ਪਹਿਲਾਂ ਤੋਂ ਹੀ ਤਾਇਨਾਤ ਸੀ। ਇਸ ਦੇ ਬਾਵਜੂਦ ਹਮਲਾਵਰ ਕਤਲ ਕਰਨ ’ਚ ਸਫਲ ਹੋ ਗਏ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਤਲ ਕਿਸ ਕਾਰਨ ਹੋਇਆ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਫਿਰੋਜ਼ਪੁਰ ਦੀ ਔਰਤ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News