ਲਖਨਊ ’ਚ ਵਕੀਲ ਦੀ ਕੁੱਟ-ਕੁੱਟ ਕੇ ਹੱਤਿਆ

Wednesday, Jan 08, 2020 - 11:08 PM (IST)

ਲਖਨਊ ’ਚ ਵਕੀਲ ਦੀ ਕੁੱਟ-ਕੁੱਟ ਕੇ ਹੱਤਿਆ

ਲਖਨਊ – ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲਖਨਊ ਦੇ ਕ੍ਰਿਸ਼ਨਾ ਨਗਰ ਇਲਾਕੇ ਵਿਚ 32 ਸਾਲਾ ਵਕੀਲ ਸ਼ੀਸ਼ਿਰ ਤ੍ਰਿਪਾਠੀ ਦੀ ਕੱਲ ਦੇਰ ਰਾਤ 5 ਲੋਕਾਂ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿਚ ਦੋਸ਼ੀ ਇਕ ਹੋਰ ਵਕੀਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਦੋਸ਼ੀਆਂ ਨੇ ਸ਼ੀਸ਼ਿਰ ਤ੍ਰਿਪਾਠੀ ਦੀ ਪੱਥਰ, ਡੰਡੇ ਅਤੇ ਰਾਡ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਕਿਹਾ ਕਿ 4 ਹੋਰ ਦੋਸ਼ੀ ਫਰਾਰ ਹਨ। ਮੁਢਲੀ ਜਾਂਚ ਵਿਚ ਹੱਤਿਆ ਦਾ ਕਾਰਣ ਪ੍ਰਾਪਰਟੀ ਡੀਲਿੰਗ ਦੇ ਬਿਜ਼ਨੈੱਸ ਨਾਲ ਜੁੜਿਆ ਵਿਵਾਦ ਦੱਸਿਆ ਜਾ ਰਿਹਾ ਹੈ, ਜਿਸ ਨੂੰ ਇਹ ਸਾਰੇ ਮਿਲ ਕੇ ਚਲਾਉਂਦੇ ਸਨ।


author

Inder Prajapati

Content Editor

Related News