ਲਾਰੈਂਸ ਬਿਸ਼ਨੋਈ ਗੈਂਗ ਨੇ ਹੀ ਸਲਮਾਨ ਨੂੰ ਭੇਜੀ ਸੀ ਧਮਕੀ ਭਰੀ ਚਿੱਠੀ, ਪੁੱਛਗਿੱਛ ਮਹਾਕਾਲ ਨੇ ਕੀਤਾ ਖੁਲਾਸਾ

Friday, Jun 10, 2022 - 12:04 PM (IST)

ਲਾਰੈਂਸ ਬਿਸ਼ਨੋਈ ਗੈਂਗ ਨੇ ਹੀ ਸਲਮਾਨ ਨੂੰ ਭੇਜੀ ਸੀ ਧਮਕੀ ਭਰੀ ਚਿੱਠੀ, ਪੁੱਛਗਿੱਛ ਮਹਾਕਾਲ ਨੇ ਕੀਤਾ ਖੁਲਾਸਾ

ਮੁੰਬਈ– ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਮੈਂਬਰਾਂ ਨੇ ਅਭਿਨੇਤਾ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਭੇਜੀ ਸੀ। ਪੁਲਸ ਅਧਿਕਾਰੀਆਂ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਇੱਕ ਕਥਿਤ ਮੈਂਬਰ ਮਹਾਕਾਲ ਉਰਫ ਸਿੱਦੇਸ਼ ਕਾਂਬਲੇ ਨੂੰ ਪੁਣੇ ਪੁਲਸ ਨੇ ਕਾਬੂ ਕੀਤਾ ਹੈ । ਉਸ ਨੇ ਪੁੱਛਗਿੱਛ ਦੌਰਾਨ ਉਕਤ ਜਾਣਕਾਰੀ ਦਿੱਤੀ ਹੈ।

ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਵੀਰਵਾਰ ਪੁਣੇ 'ਚ ਕਾਂਬਲ ਕਲੋਂ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਵੀ ਉਸ ਕੋਲੋਂ ਪੁੱਛਗਿੱਛ ਕੀਤੀ। ਮਹਾਕਾਲ ਨੇ ਕਥਿਤ ਤੌਰ ’ਤੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਮੈਂਬਰਾਂ ਵਿੱਚੋਂ ਇੱਕ ਜੋ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਤੋਂ ਆਇਆ ਸੀ, ਨੇ ਬਾਂਦਰਾ ਵਿਖੇ ਸਵੇਰ ਦੀ ਸੈਰ ਤੋਂ ਬਾਅਦ ਬੈਂਚ ’ਤੇ ਬੈਠੇ ਸਲੀਮ ਖਾਨ ਲਈ ਧਮਕੀ ਭਰੀ ਚਿੱਠੀ ਰੱਖੀ ਸੀ। ਚਿੱਠੀ ’ਚ ਸਲੀਮ ਅਤੇ ਸਲਮਾਨ ਖਾਨ ਨੂੰ ਧਮਕੀ ਦਿੱਤੀ ਗਈ ਸੀ ਕਿ ਉਨ੍ਹਾਂ ਦਾ ਹਸ਼ਰ ਮੂਸੇਵਾਲਾ ਵਰਗਾ ਹੋਵੇਗਾ।


author

Rakesh

Content Editor

Related News