ਲੋਕ ਸਭਾ ਚੋਣਾਂ ਤੇ EVM ਨਾਲ ਜੁੜੇ ਖਰਚਿਆਂ ਲਈ ਕਾਨੂੰਨ ਮੰਤਰਾਲਾ ਨੂੰ ਮਿਲੇ1400 ਕਰੋੜ ਰੁਪਏ

Sunday, Feb 02, 2025 - 03:25 AM (IST)

ਲੋਕ ਸਭਾ ਚੋਣਾਂ ਤੇ EVM ਨਾਲ ਜੁੜੇ ਖਰਚਿਆਂ ਲਈ ਕਾਨੂੰਨ ਮੰਤਰਾਲਾ ਨੂੰ ਮਿਲੇ1400 ਕਰੋੜ ਰੁਪਏ

ਨਵੀਂ ਦਿੱਲੀ - ਕੇਂਦਰੀ ਬਜਟ 2025-26 ’ਚ 2024 ਦੀਆਂ ਲੋਕ ਸਭਾ ਚੋਣਾਂ ਕਰਾਉਣ ਅਤੇ ਚੋਣ ਕਮਿਸ਼ਨ ਲਈ ਨਵੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐੱਮ.) ਦੀ ਖਰੀਦ ਦੇ ਲਿਹਾਜ਼ ਨਾਲ ਅੱਗੇ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਨੂੰਨ ਮੰਤਰਾਲਾ ਨੂੰ 1400 ਕਰੋੜ ਰੁਪਏ ਤੋਂ ਜ਼ਿਆਦਾ ਦੀ ਅਲਾਟਮੈਂਟ ਕੀਤੀ ਗਈ ਹੈ।

ਕਾਨੂੰਨ ਮੰਤਰਾਲਾ ’ਚ ਵਿਧਾਨਕ ਵਿਭਾਗ ਚੋਣ ਕਮਿਸ਼ਨ (ਈ. ਸੀ.), ਚੋਣਾਂ, ਚੋਣ ਕਾਨੂੰਨਾਂ ਅਤੇ ਕਮਿਸ਼ਨ ’ਚ ਮੈਂਬਰਾਂ ਦੀ ਨਿਯੁਕਤੀ ਲਈ ਨੋਡਲ ਏਜੰਸੀ ਹੈ। ਬਜਟ ਅਨੁਸਾਰ, ਕਾਨੂੰਨ ਮੰਤਰਾਲਾ  ਨੂੰ ਲੋਕ ਸਭਾ ਚੋਣਾਂ ਲਈ 500 ਕਰੋੜ ਰੁਪਏ, ਵੋਟਰਾਂ ਲਈ ਪਛਾਣ ਪੱਤਰ ਦੇ ਲਿਹਾਜ਼ ਨਾਲ 300 ਕਰੋੜ ਰੁਪਏ ਅਤੇ ‘ਹੋਰ ਚੋਣ ਖਰਚਿਆਂ ਲਈ 597.80 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਤੋਂ ਇਲਾਵਾ, ਚੋਣ ਨਿਗਰਾਨ ਸੰਸਥਾ ਵੱਲੋਂ ਨਵੀਆਂ ਈ. ਵੀ. ਐੱਮਜ਼ ਦੀ ਖਰੀਦ ਲਈ 18.72 ਕਰੋੜ ਰੁਪਏ ਅਲਾਟ ਕੀਤੇ ਗਏ ਹਨ।


author

Inder Prajapati

Content Editor

Related News