ਭਾਰਤ ਦੀ ਪੁਲਾੜ ’ਚ ਨਵੀਂ ਪੁਲਾਂਘ, ਇਸਰੋ ਦਾ PSLV-C54 ਮਿਸ਼ਨ ਸਫ਼ਲਤਾਪੂਰਵਕ ਲਾਂਚ

Saturday, Nov 26, 2022 - 01:25 PM (IST)

ਭਾਰਤ ਦੀ ਪੁਲਾੜ ’ਚ ਨਵੀਂ ਪੁਲਾਂਘ, ਇਸਰੋ ਦਾ PSLV-C54 ਮਿਸ਼ਨ ਸਫ਼ਲਤਾਪੂਰਵਕ ਲਾਂਚ

ਸ਼੍ਰੀਹਰੀਕੋਟਾ- ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਧਰੁਵੀ ਸੈਟੇਲਾਈਟ ਲਾਂਚ ਵਹੀਕਲ (PSLV) ਨੇ ਸ਼ਨੀਵਾਰ ਨੂੰ ਧਰਤੀ ਦੇ ਨਿਰੀਖਣ ਉਪਗ੍ਰਹਿ (OceanSat) ਨੂੰ ਇਕ ਧਰੁਵੀ ਔਰਬਿਟ (ਸੂਰਜ-ਸਮਕਾਲੀ ਔਰਬਿਟ) ਵਿਚ ਸਫਲਤਾਪੂਰਵਕ ਸਥਾਪਤ ਕਰ ਦਿੱਤਾ ਹੈ। ਭਾਰਤ ਦਾ ਤਾਕਤਵਰ ਲਾਂਚਿੰਗ ਵਾਹਨ PSLV-C54, ਸ਼ਾਰ ਰੇਂਜ ਨਾਲ ਸ਼ਨੀਵਾਰ ਨੂੰ 11.56 ਵਜੇ ਆਪਣੇ ਨਾਲ 1,117 ਕਿਲੋਗ੍ਰਾਮ ਵਜ਼ਨੀ ਅਰਥ ਆਬਜ਼ਰਵੇਸ਼ਨ ਸੈਟੇਲਾਈਟ (EOS-06) ਅਤੇ 8 ਨੈਨੋ ਸੈਟੇਲਾਈਟ ਨੂੰ ਲੈ ਕੇ ਪੁਲਾੜ ’ਚ ਰਵਾਨਾ ਹੋ ਗਿਆ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਸ ਸੈਟੇਲਾਈਟ ਲਾਂਚਿੰਗ ਬਾਰੇ ਟਵੀਟ ਕੀਤਾ, ‘‘PSLV-C54/EOS-06 ਮਿਸ਼ਨ: EOS-06 ਪੁਲਾੜ ਯਾਨ ਸਫਲ ਰਿਹਾ। ਪੁਲਾੜ ਯਾਨ ਦੀ ਸਿਹਤ ਆਮ ਹੈ। ਮਿਸ਼ਨ ਜਾਰੀ ਹੈ।’’

PunjabKesari

PSLV ਦਾ ਇਹ XL ਆਡੀਸ਼ਨ 44 ਮੀਟਰ ਲੰਬਾ ਹੈ ਅਤੇ ਉਸ ਨੇ 24 ਘੰਟੇ ਦੀ ਸੁਚਾਰੂ ਉਲਟੀ ਗਿਣਤੀ ਮਗਰੋਂ ਪ੍ਰਥਮ ਲਾਂਚ ਪੈਡ ਨਾਲ ਸ਼ਾਨਦਾਰ ਢੰਗ ਨਾਲ ਆਪਣੀ 56ਵੀਂ ਉਡਾਣ ਭਰੀ। ਇਸ ਤੋਂ ਆਸਮਾਨ ’ਚ ਨਾਰੰਗੀ ਧੂੰਆਂ ਭਰ ਗਿਆ ਅਤੇ ਉਸ ਦੀ ਆਵਾਜ਼ ਨੇ ਧਰਤੀ ਨੂੰ ਹਿਲਾ ਦਿੱਤਾ।

ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਕਿ ਪੀਐੱਸਐੱਲਵੀ-ਸੀ54 ਨੇ ਧਰਤੀ ਦੀ ਨਿਗਰਾਨੀ ਕਰਨ ਵਾਲੇ ਸੈਟੇਲਾਈਟ ਨੂੰ ਸਫਲਤਾਪੂਰਵਕ ਆਪਣੇ ਨਿਸ਼ਾਨੇ ਵਾਲੀ ਔਰਬਿਟ ਵਿਚ ਰੱਖਿਆ ਹੈ। ਵਿਗਿਆਨੀ ਪੀਐਸਐਲਵੀ-ਸੀ54 ਦੇ ਨਾਲ ਆਉਣ ਵਾਲੇ ਹੋਰ ਸੈਟੇਲਾਈਟਾਂ ਨੂੰ ਇੱਕ ਵੱਖਰੇ ਆਰਬਿਟ ਵਿਚ ਰੱਖਣ ਲਈ ਰਾਕੇਟ ਨੂੰ ਹੇਠਾਂ ਉਤਾਰਣਗੇ ਅਤੇ ਅਭਿਆਸ ’ਚ ਲਗਭਗ ਦੋ ਘੰਟੇ ਲੱਗਣ ਦੀ ਉਮੀਦ ਹੈ। ਇਸ ਮਿਸ਼ਨ ਨੂੰ ਇਸਰੋ ਦਾ ਇਸ ਸਾਲ ਦਾ ਆਖਰੀ ਮਿਸ਼ਨ ਦੱਸਿਆ ਜਾ ਰਿਹਾ ਹੈ।


author

Tanu

Content Editor

Related News