ਹਾਈਵੇ ''ਤੇ ਯਾਤਰੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਮੋਬਾਇਲ ਐਪ ਹੋਵੇਗਾ ਲਾਂਚ

Tuesday, Mar 06, 2018 - 09:38 PM (IST)

ਹਾਈਵੇ ''ਤੇ ਯਾਤਰੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਮੋਬਾਇਲ ਐਪ ਹੋਵੇਗਾ ਲਾਂਚ

ਨਵੀਂ ਦਿੱਲੀ—ਜੇਕਰ ਟੋਲ ਪਲਾਜ਼ਾ ਦਾ ਵੇਟਿੰਗ ਟਾਈਮ ਜਾਨਣਾ ਹੋਵੇ ਜਾਂ ਫਿਰ ਕਿਸੇ ਦੁਰਘਟਨਾ ਦੀ ਸਥਿਤੀ 'ਚ ਮਦਦ ਦੀ ਜ਼ਰਰੂਤ ਹੋਵੋ? ਸਰਕਾਰ ਹਾਈਵੇ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ (Sukhad Yatra) ਮੋਬਾਇਲ ਐਪ ਲਾਂਚ ਕਰਨ ਜਾ ਰਹੀ ਹੈ। ਰੋਡ ਟਰਾਂਸਪੋਰਟ ਅਤੇ ਹਾਈਵੇ ਮਨਿਸਟਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮਨਿਸਟਰੀ ਵੱਲੋ ਜ਼ਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਹਾਈਵੇ ਮੰਤਰੀ ਨਿਤਿਨ ਗਡਕਰੀ ਇਸ ਮੋਬਾਇਲ ਐਪ ਨਾਲ ਟੋਲ ਫ੍ਰੀ ਐਮਰਜੰਸੀ ਨੰਬਰ 1033 ਲਾਂਚ ਕਰਣਗੇ।

Sukhad Yatra ਮੋਬਾਇਲ ਐਪ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਹਾਈਵੇ ਯੂਜ਼ਰਸ ਨੂੰ ਮਜ਼ਬੂਤ ਬਣਾਉਣ ਲਈ ਕੀਤਾ ਹੈ। ਇਸ ਐਪ ਦੇ ਜ਼ਰੀਏ ਲੋਕ ਦੁਰਘਟਨਾ ਦੀ ਜਾਣਕਾਰੀ ਦੇ ਸਕਦੇ ਹਨ। ਇਸ ਤੋਂ ਇਲਾਵਾ ਹਾਈਵੇ ਦੀ ਗੁਣਵਤਾ ਦੇ ਬਾਰੇ 'ਚ ਦੱਸ ਸਕਦੇ ਹਨ। ਹਾਈਵੇ 'ਤੇ ਕੀਤੇ ਟੋਇਆ ਦਿਖੇ ਤਾਂ ਉਸ ਦੀ ਵੀ ਸ਼ਿਕਾਇਤ ਕਰ ਸਕੋਗੇ। ਇਸ ਐਪ ਦੇ ਜ਼ਰੀਏ ਯੂਜ਼ਰਸ ਟੋਲ ਪਲਾਜ਼ਾ 'ਤੇ ਵੇਟਿੰਗ ਦਾ ਰੀਅਲ ਟਾਈਮ ਡਾਟਾ ਪ੍ਰਾਪਤ ਕਰ ਸਕਦੇ ਹਨ। ਆਲੇ-ਦੁਆਲੇ ਮੌਜੂਦ ਹਾਈਵੇ ਨੇਸਟ ਅਤੇ ਹੋਰ ਸੁਵਿਧਾਵਾਂ ਦੀ ਜਾਣਕਾਰੀ ਵੀ ਇੱਥੇ ਮਿਲੇਗੀ। 
ਟੋਲ ਫ੍ਰੀ ਨੰਬਰ 1033 ਦੀ ਮਦਦ ਨਾਲ ਹਾਈਵੇ 'ਤੇ ਸਫਰ ਕਰਨ ਵਾਲੇ ਲੋਕ ਕਿਸੇ ਐਮਰਜੰਸੀ ਸਥਿਤੀ 'ਚ ਮਦਦ ਮੰਗ ਸਕਦੇ ਹਨ।

ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਹਾਈਵੇ ਨਾਲ ਜੁੜੀਆਂ ਹੋਰ ਸ਼ਿਕਾਇਤਾਂ ਅਤੇ ਫੀਡਬੈਕ ਵੀ ਦੇਖ ਸਕਦੇ ਹੋ। ਸੰਕਟ ਦੇ ਵੇਲੇ ਮਦਦ ਜਲਦ ਤੋਂ ਜਲਦ ਮਿਲਣ ਇਸ ਦੇ ਲਈ ਕਈ ਐਂਮੂਲੈਂਸ ਅਤੇ ਟੋ ਸਰਵਿਸ ਨੂੰ ਵੀ ਇਸ ਨਾਲ ਜੋੜਿਆ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਸੇਵਾ ਕਈ ਭਾਸ਼ਾਵਾਂ 'ਚ ਉਪਲੱਬਧ ਹੋਵੇਗੀ ਅਤੇ ਯੂਜ਼ਰਸ ਲੋਕੇਸ਼ਨ ਟਰੈਕਿੰਗ ਫੀਚਰ ਦੇ ਕਾਰਨ ਯੂਜ਼ਰਸ ਦੀ ਮੌਜੂਦਗੀ ਦੀ ਠੀਕ ਜਾਣਕਾਰੀ ਮਿਲੇਗੀ। ਸਰਕਾਰ ਨੇ ਕਿਹਾ ਕਿ ਸਾਰੇ ਸੂਬਿਆਂ ਅਤੇ ਕੇਂਦਰ ਪ੍ਰਦੇਸ਼ਾਂ ਦੇ ਹਰ ਜ਼ਿਲੇ 'ਚ 1 ਕਰੋੜ ਦੀ ਲਾਗਤ ਨਾਲ ਘੱਟ ਤੋਂ ਘੱਟ ਇਕ ਮਾਡਲ ਡਰਾਇਵਿੰਗ ਟਰੈਨਿੰਗ ਦੀ ਸਥਾਪਨਾ ਕੀਤੀ ਜਾਵੇਗੀ।


Related News