ਭਾਜਪਾ ਨੇਤਾ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ ’ਤੇ ਪੁਲਸ ਨੇ ਕੀਤਾ ਲਾਠੀਚਾਰਜ

Friday, Nov 05, 2021 - 03:44 PM (IST)

ਭਾਜਪਾ ਨੇਤਾ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ ’ਤੇ ਪੁਲਸ ਨੇ ਕੀਤਾ ਲਾਠੀਚਾਰਜ

ਹਿਸਾਰ (ਵਾਰਤਾ)- ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਅੰਦੋਲਨ ਦੇ ਅਧੀਨ ਅੱਜ ਯਾਨੀ ਸ਼ੁੱਕਰਵਾਰ ਨੂੰ ਕਿਸਾਨ ਸੰਸਦ ਮੈਂਬਰ ਰਾਮਚੰਦਰ ਜਾਂਗੜਾ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਪਹੁੰਚੇ, ਜਿੱਥੇ ਪੁਲਸ ਨਾਲ ਉਨ੍ਹਾਂ ਦਾ ਟਕਰਾਅ ਹੋਇਆ ਅਤੇ ਪੁਲਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ। ਰਾਜ ਸਭਾ ਮੈਂਬਰ ਅਤੇ ਭਾਜਪਾ ਨੇਤਾ ਸ਼੍ਰੀ ਜਾਂਗੜਾ ਦਾ ਸ਼ੁੱਕਰਵਾਰ ਨੂੰ ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ਪਿੰਡ ’ਚ ਵਿਸ਼ਵਕਰਮਾ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਸੀ।

ਇਹ ਵੀ ਪੜ੍ਹੋ : ਬੈਨ ਦੇ ਬਾਵਜੂਦ ਦਿੱਲੀ-NCR ’ਚ ਜੰਮ ਕੇ ਹੋਈ ਆਤਿਸ਼ਬਾਜੀ, ਛਾਈ ਧੁੰਦ ਦੀ ਮੋਟੀ ਚਾਦਰ

ਕਿਸਾਨਾਂ ਨੂੰ ਜਦੋਂ ਇਸ ਦੀ ਭਣਕ ਲੱਗੀ ਤਾਂ ਉਹ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਉਨ੍ਹਾਂ ਦਾ ਵਿਰੋਧ ਕਰਨ ਲਈ ਉੱਥੇ ਪੁੱਜੇ। ਕਿਸਾਨ ਕਾਲੇ ਝੰਡੇ ਲਏ ਹੋਏ ਸਨ ਅਤੇ ਉਨ੍ਹਾਂ ਨੇ ਇਕ ਗਲੀ, ਜਿੱਥੋਂ ਸੰਸਦ ਮੈਂਬਰ ਨੇ ਲੰਘਣਾ ਸੀ, ਟਰੈਕਟਰ ਲਗਾ ਕੇ ਬੰਦ ਕਰ ਦਿੱਤੀ। ਦੂਜੇ ਪਾਸੇ ਪੁਲਸ ਵੀ ਮੌਕੇ ’ਤੇ ਪਹੁੰਚੀ ਅਤੇ ਪੁਲਸ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਧੱਕਾ-ਮੁੱਕੀ ਹੋਈ। ਇਸ ’ਚ ਭਾਜਪਾ ਨੇਤਾ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਪੁਲਸ ਨੇ ਲਾਠੀਚਾਰਜ ਵੀ ਕੀਤਾ, ਜਿਸ ’ਚ ਕੁਝ ਕਿਸਾਨਾਂ ਨੂੰ ਸੱਟਾਂ ਲੱਗੀਆਂ। 2 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਬਾਅਦ ’ਚ ਵਿਰੋਧ ’ਚ ਕਿਸਾਨਾਂ ਨੇ ਹਿਸਾਰ-ਦਿੱਲੀ ਰੋਡ ’ਤੇ ਸਥਿਤ ਰਾਮਾਇਣ ਟੋਲ ਪਲਾਜ਼ਾ ’ਤੇ ਜਾਮ ਲਗਾ ਦਿੱਤਾ, ਜਿਸ ਨਾਲ ਸੈਂਕੜੇ ਵਾਹਨ ਰਾਸ਼ਟਰੀ ਮਾਰਗ ’ਤੇ ਫਸ ਗਏ।

ਇਹ ਵੀ ਪੜ੍ਹੋ : ਕੇਦਾਰਨਾਥ ਪੁੱਜੇ PM ਮੋਦੀ ਨੇ ਕਿਹਾ, ਕੱਲ ਫ਼ੌਜੀਆਂ ਦੇ ਨਾਲ ਸੀ, ਅੱਜ ਫ਼ੌਜੀਆਂ ਦੀ ਧਰਤੀ ’ਤੇ ਹਾਂ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News