ਕੋਰੋਨਾ ਤੋਂ ਬਚਾਉਣ ਦਾ ਨਵਾਂ ਨਿਯਮ, ਬਾਜ਼ਾਰ ਜਾਣ ’ਤੇ 5 ਰੁਪਏ ਦੀ ਫੀਸ, ਇਕ ਘੰਟੇ ਤੋਂ ਵੱਧ ਰੁਕੇ ਤਾਂ 500 ਰੁਪਏ ਜੁਰਮਾਨਾ

Friday, Apr 02, 2021 - 10:27 AM (IST)

ਮੁੰਬਈ– ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਨੂੰ ਅਜ਼ਮਾਉਣ ਲਈ ਮਜਬੂਰ ਕਰ ਦੇਣ ਵਾਲੀ ਕੋਰੋਨਾ ਮਹਾਮਾਰੀ ਨੂੰ ਲੈ ਕੇ ਹੁਣ ਇਕ ਹੋਰ ਉਪਾਅ ਸੁਰਖੀਆਂ ’ਚ ਹੈ। ਮਹਾਰਾਸ਼ਟਰ ’ਚ ਨਾਸਿਕ ਜ਼ਿਲਾ ਪ੍ਰਸ਼ਾਸਨ ਨੇ ਕੋਰੋਨਾ ਇਨਫੈਕਸ਼ਨ ’ਤੇ ਕਾਬੂ ਪਾਉਣ ਲਈ ਬਾਜ਼ਾਰ ’ਚ ਦਾਖਲੇ ’ਤੇ 5 ਰੁਪਏ ਦੀ ਫੀਸ ਲਗਾ ਦਿੱਤੀ ਹੈ। ਇਹ ਫੀਸ ਇਕ ਘੰਟੇ ਲਈ ਹੋਵੇਗੀ। ਇਕ ਘੰਟੇ ਤੋਂ ਵੱਧ ਸਮੇਂ ਤੱਕ ਬਾਜ਼ਾਰ ’ਚ ਰਹਿਣ ’ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।


ਬਾਜ਼ਾਰ ’ਚ ਜ਼ਿਆਦਾ ਭੀੜ ਨਾ ਇਕੱਠੀ ਹੋਣ ਦੇਣ ਦੇ ਮਕਸਦ ਨਾਲ 5 ਰੁਪਏ ਦਾ ਟਿਕਟ ਜਾਰੀ ਕੀਤਾ ਗਿਆ ਹੈ। ਬਿਨਾਂ ਟਿਕਟ ਦੇ ਬਾਜ਼ਾਰ ’ਚ ਦਾਖਲੇ ਦੀ ਇਜਾਜ਼ਤ ਨਹੀਂ ਮਿਲੇਗੀ। ਪੁਲਸ ਕਮਿਸ਼ਨਰ ਦੀਪਕ ਪਾਂਡੇ ਨੇ ਕਿਹਾ ਕਿ ਨਾਸਿਕ ’ਚ ਇਨਫੈਕਸ਼ਨ ਰੋਕਣ ਲਈ ਅਸੀਂ ਵੱਖ ਤਰ੍ਹਾਂ ਦੇ ਕਦਮ ਉਠਾ ਰਹੇ ਹਾਂ, ਸ਼ਹਿਰ ਨੂੰ ਲਾਕਡਾਊਨ ਤੋਂ ਬਚਾਉਣ ਲਈ ਬਾਜ਼ਾਰ ’ਚ ਦਾਖਲੇ ਤੋਂ ਪਹਿਲਾਂ ਟਿਕਟ ਖਰੀਦਣਾ ਜ਼ਰੂਰੀ ਕੀਤਾ ਗਿਆ ਹੈ। ਬਾਜ਼ਾਰ ਨੂੰ ਚਾਰੇ ਪਾਸਿਆਂ ਤੋਂ ਸੀਲ ਕਰਕੇ ਸਿਰਫ ਇਕ ਜਗ੍ਹਾ ਤੋਂ ਖੋਲ੍ਹਿਆ ਜਾਵੇਗਾ ਤਾਂ ਕਿ ਆਉਣ-ਜਾਣ ਵਾਲਿਆਂ ’ਤੇ ਨਜ਼ਰ ਰੱਖੀ ਜਾ ਸਕੇ।


Rakesh

Content Editor

Related News