ਬਜਟ ਸੈਸ਼ਨ ਦਾ ਆਖ਼ਰੀ ਦਿਨ : PM ਮੋਦੀ ਬੋਲੇ- ਇਸੇ ਸਦਨ ਨੇ ਧਾਰਾ 370 ਹਟਾਈ
Saturday, Feb 10, 2024 - 05:43 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਅੱਜ ਦੇਸ਼ 'ਚ ਇਹ ਜਜ਼ਬਾ ਪੈਦਾ ਹੋਇਆ ਹੈ ਕਿ ਅਗਲੇ 25 ਸਾਲਾਂ 'ਚ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੇ ਸੁਫ਼ਨੇ ਨੂੰ ਪੂਰਾ ਕਰਨਾ ਹੈ। ਉਨ੍ਹਾਂ ਨੇ 17ਵੀਂ ਲੋਕ ਸਭਾ ਦੇ ਆਖ਼ਰੀ ਸੈਸ਼ਨ ਦੇ ਆਖਰੀ ਦਿਨ ਸਦਨ ਵਿਚ ਇਹ ਵੀ ਕਿਹਾ ਕਿ ਅਗਲੀ ਲੋਕ ਸਭਾ ਵਿਚ 100 ਫੀਸਦੀ ਉਤਪਾਦਕਤਾ ਦਾ ਸੰਕਲਪ ਲੈਣਾ ਚਾਹੀਦਾ। ਪ੍ਰਧਾਨ ਮੰਤਰੀ ਨੇ 17ਵੀਂ ਲੋਕ ਸਭਾ ਵਿਚ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ, ਮਹਿਲਾ ਰਾਖਵਾਂਕਰਨ ਕਾਨੂੰਨ ਬਣਾਉਣ, ਤਿੰਨ ਤਲਾਕ ਵਿਰੁੱਧ ਕਾਨੂੰਨ ਬਣਾਉਣ, ਨਵੇਂ ਅਪਰਾਧਿਕ ਕਾਨੂੰਨਾਂ ਸਮੇਤ ਕਈ ਬਿੱਲਾਂ ਦੇ ਪਾਸ ਹੋਣ ਦਾ ਜ਼ਿਕਰ ਕੀਤਾ। ਪੀ.ਐੱਮ. ਮੋਦੀ ਨੇ ਕਿਹਾ,"ਸਦਨ ਨੇ ਧਾਰਾ 370 ਨੂੰ ਹਟਾਈ, ਜਿਸ ਨੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਪ੍ਰਗਟ ਕੀਤਾ... ਸੰਵਿਧਾਨ ਨਿਰਮਾਤਾਵਾਂ ਦੀ ਆਤਮਾ ਸਾਨੂੰ ਆਸ਼ੀਰਵਾਦ ਦੇ ਰਹੀ ਹੋਵੇਗੀ।"
ਪ੍ਰਧਾਨ ਮੰਤਰੀ ਨੇ ਕਿਹਾ,''ਇਸ ਕਾਰਜਕਾਲ ਦੌਰਾਨ ਪਰਿਵਰਤਨਸ਼ੀਲ ਸੁਧਾਰ ਹੋਏ ਹਨ, 21ਵੀਂ ਸਦੀ ਦੇ ਭਾਰਤ ਦੀ ਮਜ਼ਬੂਤ ਨੀਂਹ ਇਸ 'ਚ ਨਜ਼ਰ ਆਉਂਦੀ ਹੈ।'' ਉਨ੍ਹਾਂ ਕਿਹਾ,''17ਵੀਂ ਲੋਕ ਸਭਾ ਦੀ ਕਾਰਜ ਉਤਪਾਦਕਤਾ 97 ਫੀਸਦੀ ਰਹੀ, ਮੈਨੂੰ ਭਰੋਸਾ ਹੈ ਕਿ ਅਸੀਂ 18ਵੀਂ ਲੋਕ ਸਭਾ 'ਚ 100 ਫੀਸਦੀ ਉਤਪਾਦਕਤਾ ਰਹਿਣ ਦਾ ਸੰਕਲਪ ਲਵਾਂਗੇ।'' ਪੀ.ਐੱਮ. ਮੋਦੀ ਨੇ ਕਿਹਾ ਕਿ ਜੀ-20 ਸੰਮੇਲਨ ਦੌਰਾਨ ਦੇਸ਼ ਦੇ ਹਰ ਸੂਬੇ ਨੇ ਭਾਰਤ ਦੀ ਸਮਰੱਥਾ ਅਤੇ ਆਪਣੇ ਸੂਬੇ ਦੀਆਂ ਖੂਬੀਆਂ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਜਿਸ ਦਾ ਅਸਰ ਅੱਜ ਵੀ ਮੌਜੂਦ ਹੈ ਅਤੇ 'ਪੀ-20' ਰਾਹੀਂ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਨੂੰ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਸੰਸਦ ਦੇ ਨਵੇਂ ਭਵਨ ਦਾ ਨਿਰਮਾਣ ਕਰਵਾਉਣ ਦਾ ਫ਼ੈਸਲਾ ਲੈਣ ਦਾ ਸਿਹਰਾ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਦਿੰਦੇ ਹੋਏ ਕਿਹਾ ਕਿ ਉਸੇ ਦੇ ਨਤੀਜਾ ਹੈ ਕਿ ਦੇਸ਼ ਨੂੰ ਸੰਸਦ ਦਾ ਨਵਾਂ ਭਵਨ ਪ੍ਰਾਪਤ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8