ਚੋਟੀ ਦਾ ਲਸ਼ਕਰ ਅੱਤਵਾਦੀ ਸੈਫੁੱਲਾ ਖਾਲਿਦ ਪਾਕਿ ''ਚ ਢੇਰ, RSS ਹੈੱਡਕੁਆਰਟਰ ਹਮਲੇ ਦਾ ਸੀ ਮਾਸਟਰਮਾਇੰਡ

Sunday, May 18, 2025 - 06:12 PM (IST)

ਚੋਟੀ ਦਾ ਲਸ਼ਕਰ ਅੱਤਵਾਦੀ ਸੈਫੁੱਲਾ ਖਾਲਿਦ ਪਾਕਿ ''ਚ ਢੇਰ, RSS ਹੈੱਡਕੁਆਰਟਰ ਹਮਲੇ ਦਾ ਸੀ ਮਾਸਟਰਮਾਇੰਡ

ਨੈਸ਼ਨਲ ਡੈਸਕ: ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਅੱਤਵਾਦੀ ਸੈਫੁੱਲਾ ਖਾਲਿਦ ਦੀ ਪਾਕਿਸਤਾਨ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੈਫੁੱਲਾ 'ਤੇ ਭਾਰਤ ਦੇ ਨਾਗਪੁਰ ਵਿੱਚ ਆਰਐਸਐਸ ਹੈੱਡਕੁਆਰਟਰ 'ਤੇ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ। ਉਸਦੀ ਮੌਤ ਨੂੰ ਅੱਤਵਾਦੀ ਨੈੱਟਵਰਕ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਹਮਲਾ ਅੰਦਰੂਨੀ ਦੁਸ਼ਮਣੀ ਦਾ ਨਤੀਜਾ ਸੀ ਜਾਂ ਕਿਸੇ ਏਜੰਸੀ ਦੀ ਕਾਰਵਾਈ ਸੀ। ਭਾਰਤੀ ਖੁਫੀਆ ਏਜੰਸੀਆਂ ਇਸ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ।


author

Hardeep Kumar

Content Editor

Related News