ਮਿਜ਼ਾਈਲ ਹਮਲੇ ਦਾ ਇਜ਼ਰਾਈਲ ਨੇ ਲਿਆ ਬਦਲਾ, ਹੋਦੇਦਾਹ ਬੰਦਰਗਾਹ 'ਤੇ ਏਅਰਫੋਰਸ ਨੇ ਸੁੱਟੇ ਬੰਬ

Tuesday, May 06, 2025 - 11:08 AM (IST)

ਮਿਜ਼ਾਈਲ ਹਮਲੇ ਦਾ ਇਜ਼ਰਾਈਲ ਨੇ ਲਿਆ ਬਦਲਾ, ਹੋਦੇਦਾਹ ਬੰਦਰਗਾਹ 'ਤੇ ਏਅਰਫੋਰਸ ਨੇ ਸੁੱਟੇ ਬੰਬ

ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਤੇ ਮੱਧ ਪੂਰਬ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ ਵਿਚਕਾਰ ਤਣਾਅ ਇੱਕ ਵਾਰ ਫਿਰ ਆਪਣੇ ਸਿਖਰ 'ਤੇ ਪਹੁੰਚ ਗਿਆ ਹੈ। ਯਮਨ ਦੇ ਈਰਾਨ ਸਮਰਥਿਤ ਹੂਤੀ ਬਾਗੀਆਂ ਵੱਲੋਂ ਇਜ਼ਰਾਈਲ ਦੇ ਬੇਨ ਗੁਰੀਅਨ ਹਵਾਈ ਅੱਡੇ 'ਤੇ ਹਾਲ ਹੀ ਵਿੱਚ ਕੀਤੇ ਗਏ ਬੈਲਿਸਟਿਕ ਮਿਜ਼ਾਈਲ ਹਮਲੇ ਨੇ ਸਥਿਤੀ ਨੂੰ ਹੋਰ ਖਤਰਨਾਕ ਬਣਾ ਦਿੱਤਾ ਹੈ। ਇਸ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਯਮਨ ਦੇ ਹੋਦੇਦਾਹ ਬੰਦਰਗਾਹ 'ਤੇ ਬੰਬਾਰੀ ਕੀਤੀ ਹੈ। ਇਜ਼ਰਾਈਲ ਏਅ ਨੇ ਯਮਨ 'ਚ ਇਹ ਹਮਲਾ ਹੌਤੀ ਬਾਗੀਆਂ ਵੱਲੋਂ ਤੇਲ ਅਵੀਵ ਵਿੱਚ ਉਸ ਦੇ ਮੁੱਖ ਹਵਾਈ ਅੱਡੇ 'ਤੇ ਮਿਜ਼ਾਈਲ ਹਮਲਾ ਕਰਨ ਤੋਂ ਬਾਅਦ ਕੀਤਾ ਹੈ। 
ਐਤਵਾਰ ਨੂੰ ਯਮਨ ਦੇ ਹੌਥੀ ਵਿਦਰੋਹੀਆਂ ਨੇ ਇਜ਼ਰਾਈਲ 'ਤੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ ਸੀ। ਇਜ਼ਰਾਈਲੀ ਸਰਕਾਰ ਨੇ ਕਿਹਾ ਸੀ ਕਿ ਉਹ ਇਸ ਹਮਲੇ ਦਾ ਮੌੜਵਾਂ ਜਵਾਬ ਦੇਵੇਗੀ। ਹਮਲੇ ਤੋਂ ਇੱਕ ਦਿਨ ਬਾਅਦ ਸੋਮਵਾਰ ਨੂੰ ਇਜ਼ਰਾਈਲੀ ਹਵਾਈ ਸੈਨਾ ਨੇ ਯਮਨ 'ਤੇ ਬੰਬਾਰੀ ਕੀਤੀ ਅਤੇ ਕਈ ਮਹੱਤਵਪੂਰਨ ਹੂਤੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ। ਯਮਨ ਵਿੱਚ ਇਜ਼ਰਾਈਲੀ ਹਮਲਿਆਂ ਨਾਲ ਹੋਏ ਨੁਕਸਾਨ ਦੀ ਹੱਦ ਅਜੇ ਪਤਾ ਨਹੀਂ ਹੈ। ਹਾਲਾਂਕਿ ਹਮਲਿਆਂ ਦੀਆਂ ਤਸਵੀਰਾਂ ਯਮਨ ਵਿੱਚ ਵੱਡੀ ਤਬਾਹੀ ਦਾ ਡਰ ਵਧਾਉਂਦੀਆਂ ਹਨ। ਹਮਲੇ ਤੋਂ ਬਾਅਦ ਸਾਹਮਣੇ ਆਏ ਵੀਡੀਓ ਅਤੇ ਤਸਵੀਰਾਂ ਵਿੱਚ ਬੰਦਰਗਾਹ 'ਤੇ ਅੱਗ ਦਾ ਇੱਕ ਵੱਡਾ ਗੋਲਾ ਅਤੇ ਅਸਮਾਨ ਵਿੱਚ ਧੂੰਏਂ ਦਾ ਬੱਦਲ ਦਿਖਾਈ ਦਿੱਤਾ। ਅਸਮਾਨ 'ਚ ਦਿਖਾਈ ਦੇ ਰਹੇ ਅੱਗ ਦੇ ਗੋਲਿਆਂ ਨੂੰ ਦੇਖ ਕੇ ਇਹ ਸਪੱਸ਼ਟ ਹੁੰਦਾ ਹੈ ਕਿ ਯਮਨ 'ਚ ਭਾਰੀ ਨੁਕਸਾਨ ਹੋਇਆ ਹੈ।


author

SATPAL

Content Editor

Related News