ਵੱਡੀ ਖ਼ਬਰ : ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਸੈਫੁੱਲਾ ਖਾਲਿਦ ਪਾਕਿਸਤਾਨ 'ਚ ਢੇਰ
Sunday, May 18, 2025 - 06:07 PM (IST)

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲਸ਼ਕਰ-ਏ-ਤੋਇਬਾ ਦੇ ਸੀਨੀਅਰ ਅੱਤਵਾਦੀ ਸੈਫੁੱਲਾ ਖਾਲਿਦ ਨੂੰ ਪਾਿਕਸਤਾਨ ਵਿਚ ਅਣਪਛਾਤੇ ਹਮਲਾਵਰਾਂ ਨੇ ਮਾਰ ਦਿੱਤਾ ਹੈ। ਉਹ ਲੰਬੇ ਸਮੇਂ ਤੋਂ ਨੇਪਾਲ ਵਿਚ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦੇ ਰਿਹਾ ਸੀ। ਹਾਲਾਂਕਿ ਇਸ ਸਮੇਂ ਉਹ ਸਿੰਧ ਸੂਬੇ ਦੇ ਮਤਲੀ, ਬਦੀਨ ਤੋਂ ਕੰਮ ਕਰ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-PM ਸ਼ਾਹਬਾਜ਼ ਨੂੰ ਵੱਡਾ ਝਟਕਾ, IMF ਨੇ ਪਾਕਿਸਤਾਨ 'ਤੇ ਲਗਾਈਆਂ 11 ਨਵੀਆਂ ਸ਼ਰਤਾਂ
ਉਹ ਭਾਰਤ ਵਿਚ ਹੋਏ ਤਿੰਨ ਹਮਲਿਆਂ ਵਿਚ ਸ਼ਾਮਲ ਸੀ, ਜਿਸ ਵਿਚ ਸਾਲ 2006 ਵਿਚ ਮਹਾਰਾਸ਼ਟਰ ਦੇ ਨਾਗਪੁਰ ਵਿਚ ਆਰ.ਐੱਸ.ਐੱਸ. ਹੈੱਡਕੁਆਰਟਰ ਵਿਚ ਹਮਲੇ ਦੀ ਸਾਜਿਸ਼ ਰਚਨਾ ਸੀ। 2001 ਵਿਚ ਰਾਮਪੁਰ ਵਿਚ ਸੀ.ਆਰ.ਪੀ.ਐੱਫ ਕੈਂਪ 'ਤੇ ਹਮਲਾ ਕਰਵਾਉਣਾ ਸ਼ਾਮਲ ਸੀ। ਬੰਗਲੌਰ ਵਿਚ 2005 ਵਿਚ ਹਮਲਾ ਕਰਵਾਇਆ। ਸੈਫੁੱਲਾ ਨੇਪਾਲ ਤੋਂ ਭੱਜ ਕੇ ਪਾਕਿਸਤਾਨ ਵਿਚ ਲੁਕਿਆ ਹੋਇਆ ਸੀ। ਭਾਰਤ ਵਿਚ ਉਹ ਮੋਸਟ ਵਾਂਟੇਡ ਅੱਤਵਾਦੀ ਸੀ। ਸੈਫੁੱਲਾ ਨੂੰ ਵੱਖ-ਵੱਖ ਨਾਵਾਂ ਨਾਲ ਵਿਨੋਦ ਕੁਮਾਰ, ਤਮਾਮ ਆਦਿ ਨਾਮ ਨਾਲ ਜਾਣਿਆ ਜਾਂਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।