ਲਸ਼ਕਰ ਦੇ ਮਾਡਿਊਲ ਦਾ ਭਾਂਡਾ ਭੱਜਿਆ, ਅੱਤਵਾਦੀਆਂ ਦੇ 4 ਮਦਦਗਾਰ ਗ੍ਰਿਫ਼ਤਾਰ
Tuesday, Aug 03, 2021 - 10:05 AM (IST)
ਸ਼੍ਰੀਨਗਰ/ਜੰਮੂ (ਅਰੀਜ, ਅੰਦੋਤ੍ਰਾ)- ਪੁਲਸ ਨੇ ਸੋਮਵਾਰ ਨੂੰ ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਅੱਤਵਾਦੀਆਂ ਦੇ 4 ਮਦਦਗਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.) ਦੇ ਇਕ ਮਾਡਿਊਲ ਦਾ ਭਾਂਡਾ ਭੰਨ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਅੱਤਵਾਦੀਆਂ ਦੇ 4 ਮਦਦਗਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਨੌਜਵਾਨਾਂ ਨੂੰ ਅੱਤਵਾਦ ਵਿਚ ਭਰਤੀ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਸਨ। ਪੁਲਸ ਨੇ ਸਭ ਤੋਂ ਪਹਿਲਾਂ ਅੱਤਵਾਦੀਆਂ ਦੇ ਇਕ ਸਹਿਯੋਹੀ ਆਮਿਰ ਰਿਆਜ਼ ਲੋਨ ਨਿਵਾਸੀ ਬਾਰਾਮੂਲਾ ਨੂੰ ਗ੍ਰਿਫ਼ਤਾਰ ਕੀਤਾ। ਉਹ ਸਰਗਰਮ ਅੱਤਵਾਦੀ ਹਿਲਾਲ ਸ਼ੇਖ (ਐੱਲ. ਈ. ਟੀ.) ਨਿਵਾਸੀ ਬਾਰਾਮੂਲਾ ਦੇ ਸੰਪਰਕ ਵਿਚ ਸੀ। ਆਮਿਰ ਦਾ ਇਕ ਸਾਥੀ ਓਵੈਸੀ ਅਹਿਮਦ ਸ਼ਕਰਾਜ ਨਿਵਾਸੀ ਸੀਰ ਹਮਦਾਨ ਅਨੰਤਨਾਗ ਆਈ. ਈ. ਡੀ. ਬਣਾਉਣ ਜਾ ਰਿਹਾ ਸੀ। ਪੁਲਸ ਨੇ ਉਸਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਅੱਗੇ ਦੀ ਜਾਂਚ ਦੌਰਾਨ 2 ਹੋਰ ਦੋਸ਼ੀਆਂ ਸੁਹੈਬ ਮੁਜੱਫਰ ਕਾਜੀ ਨਿਵਾਸੀ ਕਾਜ਼ੀ ਮੁਹੱਲਾ ਰਾਜਪੋਰਾ ਪੁਲਵਾਮਾ ਅਤੇ ਤਾਰਿਕ ਅਹਿਮਦ ਡਾਰ ਨਿਵਾਸੀ ਕਾਇਮੁਹ ਕੁ ਲਗਾਮ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ : ਤਿੰਨ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ ਮੌਤ ਤੱਕ ਜੇਲ੍ਹ ’ਚ ਰੱਖਣ ਦੀ ਸਜ਼ਾ
ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਕਾਜ਼ੀ ਲਸ਼ਕਰ ਦੇ ਸਰਗਰਮ ਅੱਤਵਾਦੀ ਆਕਿਬ ਡਾਰ ਨਿਵਾਸੀ ਪੁਲਵਾਮਾ ਦੇ ਸੰਪਰਕ ਵਿਚ ਸੀ। ਉਸਨੂੰ ਸੁਰੱਖਿਆ ਬਲਾਂ ’ਤੇ ਹਮਲੇ ਲਈ ਇਕ ਗ੍ਰੇਨੇਡ ਪ੍ਰਦਾਨ ਕੀਤਾ ਗਿਆ ਸੀ ਜਿਸ ਨੂੰ ਪੁਲਸ ਨੇ ਬਰਾਮਦ ਕੀਤਾ। ਉਥੇ ਹੋਰ ਦੋਸ਼ੀ ਤਾਰਿਕ ਡਾਰ ਇਕ ਸਰਗਰਮ ਅੱਤਵਾਦੀ ਅਸਲਮ ਡਾਲ ਨਿਵਾਸੀ ਕੁ ਲਗਾਮ ਦੇ ਸੰਪਰਕ ਵਿਚ ਸੀ ਅਤੇ ਉਸਨੂੰ ਸਹਾਇਤਾ ਪ੍ਰਦਾਨ ਕਰ ਰਿਹਾ ਸੀ। ਉਥੇ ਜੰਮੂ ਰੇਲਵੇ ਸਟੇਸ਼ਨ ਨੇੜੇ ਸਥਿਤ ਮੰਗਲ ਮਾਰਕੀਟ ਵਿਚ ਇਕ ਸੈਲੂਨ ਵਿਚ ਫੌਜ ਦੀ ਵਰਦੀ ਪਹਿਣੇ 2 ਲੋਕ ਸ਼ੇਵ ਕਰਵਾ ਰਹੇ ਸਨ। ਇਸੇ ਦੌਰਾਨ ਉਥੇ ਪਹੁੰਚੇ ਫੌਜ ਦੇ ਇਕ ਜਵਾਨ ਨੇ ਜਦੋਂ ਉਨ੍ਹਾਂ ਨੂੰ ਉਨ੍ਹਾਂ ਬਾਰੇ ਅਤੇ ਉਨ੍ਹਾਂ ਦੀ ਰੈਜੀਮੈਂਟ ਬਾਰੇ ਪੁੱਛਿਆ ਤਾਂ ਦੋਨੋਂ ਸ਼ੱਕੀ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਦੋਨੋਂ ਸ਼ੱਕੀਆਂ ਦੀ ਭਾਲ ਵਿਚ ਪੁਲਸ ਨੇ ਸਰਚ ਆਪ੍ਰੇਸ਼ਨ ਵੀ ਚਲਾਇਆ।
ਇਹ ਵੀ ਪੜ੍ਹੋ : ਅੱਤਵਾਦੀਆਂ ਦੇ ਮਦਦਗਾਰ ਪੁਲਸ ਮੁਲਾਜ਼ਮ ਨੂੰ ਛੱਡ ਦਿੱਤਾ ਗਿਆ, ਬੇਕਸੂਰ ਕਸ਼ਮੀਰੀ ਜੇਲ੍ਹ 'ਚ : ਮਹਿਬੂਬਾ