ਲਸ਼ਕਰ ਦੇ ਮਾਡਿਊਲ ਦਾ ਪਰਦਾਫ਼ਾਸ਼, ਹਥਿਆਰ ਅਤੇ ਵਿਸਫ਼ੋਟਕ ਸਮੱਗਰੀ ਸਮੇਤ ਤਿੰਨ ਅੱਤਵਾਦੀ ਕਾਬੂ
Friday, Jul 16, 2021 - 10:35 AM (IST)
ਨੈਸ਼ਨਲ ਡੈਸਕ- ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਰੱਖਿਆ ਫ਼ੋਰਸਾਂ ਅਤੇ ਪੁਲਸ ਨੇ ਖ਼ੁਫੀਆ ਸੂਚਨਾ ਦੇ ਆਧਾਰ 'ਤੇ ਬਾਂਦੀਪੋਰਾ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਟਿਕਾਣੇ ਦਾ ਪਰਦਾਫ਼ਾਸ਼ ਕੀਤਾ। ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਹੋਰ ਵਿਸਫ਼ੋਟਕ ਸਮੱਗਰੀਆਂ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਇਸ ਪਿੰਡ 'ਚ ਪਹਿਲੀ ਵਾਰ ਪਹੁੰਚੀ ਬਿਜਲੀ, ਲੋਕਾਂ 'ਚ ਖ਼ੁਸ਼ੀ ਦੀ ਲਹਿਰ
ਪੁਲਸ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰ ਕੇ ਅੱਤਵਾਦੀਆਂ ਦੇ ਤਿੰਨ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਗੁਡਪੋਰਾ ਦੇ ਵਾਸੀ ਸੁਹੈਬ ਅਹਿਮਦ ਮਲਿਕ ਉਰਫ਼ ਆਸਿਫ਼ ਅਤੇ ਏਜਾਜ਼ ਅਹਿਮਦ ਨਜਰ ਅਤੇ ਬਾਂਦੀਪੋਰਾ ਦੇ ਵਾਸੀ ਤੌਸੀਫ਼ ਅਹਿਮਦ ਸ਼ੇਖ ਵਜੋਂ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਲਸ਼ਕਰ ਦੇ ਸਰਗਰਮ ਅੱਤਵਾਦੀਆਂ ਨੂੰ ਸਿਮ ਕਾਰਡ ਉਪਲੱਬਧ ਕਰਵਾਉਣ ਸਮੇਤ ਹੋਰ ਮਦਦ ਪ੍ਰਦਾਨ ਕਰਨ 'ਚ ਸ਼ਾਮਲ ਸਨ। ਬੁਲਾਰੇ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਲਾਹਊਦੀਨ ਦੇ ਬੇਟਿਆਂ ਬਾਰੇ ਏਜੰਸੀ ਦਾ ਖੁਲਾਸਾ- ਪਿਓ ਦੀ ਮਦਦ ਕਰਦੇ ਸਨ ਬੇਟੇ