ਲਸ਼ਕਰ ਨੇ ਲਾਂਚ ਕੀਤਾ ਆਨਲਾਈਨ ਅੰਗਰੇਜ਼ੀ ਮੈਗਜ਼ੀਨ, ਦਿੱਤੀ ਭਾਰਤੀ ਫੌਜ ਨੂੰ ਧਮਕੀ

06/23/2018 2:48:52 PM

ਸ਼੍ਰੀਨਗਰ— ਅੱਤਵਾਦੀ ਸੰਗਠਨ 'ਲਸ਼ਕਰ-ਏ-ਤੌਇਬਾ ਨੇ ਇਕ ਆਨਲਾਈਨ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਹੈ | ਜਿਸ ਦਾ ਨਾਮ 'Wyeth' ਰੱਖਿਆ ਹੈ | ਇਸ ਮੈਗਜ਼ੀਨ ਰਾਹੀਂ ਅੱਤਵਾਦੀਆਂ ਨੇ ਰਾਤ-ਦਿਨ ਅੱਤਵਾਦੀਆਂ ਨਾਲ ਜੰਮੂ-ਕਸ਼ਮੀਰ 'ਚ ਲੋਹਾ ਲੈ ਰਹੇ ਭਾਰਤੀ ਫੌਜ ਨੂੰ ਲਲਕਾਰਿਆ ਹੈ | ਦੱਸਿਆ ਕਿ ਇਹ ਉਹ ਹੀ ਅੱਤਵਾਦੀ ਸੰਗਠਨ ਹੈ, ਜਿਸ ਨੇ ਮੁੰਬਈ ਹਮਲੇ ਨੂੰ ਅੰਜਾਮ ਦਿੱਤਾ ਸੀ |
ਇਸ ਮੈਗਜ਼ੀਨ ਦੇ ਹਵਾਲੇ ਨਾਲ ਅੱਤਵਾਦੀਆਂ ਨੇ ਕਿਹਾ ਹੈ ਕਿ ਕਸ਼ਮੀਰ 'ਚ ਸਾਲ-2018 ਭਾਰਤੀ ਸੁਰੱਖਿਆ ਫੋਰਸ ਲਈ ਮੁਸ਼ਕਿਲ ਭਰਿਆ ਰਹਿਣ ਵਾਲਾ ਹੈ | ਆਨਲਾਈਨ ਉਪਲੱਬਧ ਇਸ ਮੈਗਜ਼ੀਨ 'ਚ ਲਸ਼ਕਰ-ਏ-ਤੌਇਬਾ ਦੇ ਬੁਲਾਰੇ ਅਬਦੁੱਲਾ ਗਜ਼ਨਵੀ ਦਾ ਇੰਟਰਵਿਊ ਲੁਕਿਆ ਹੈ, ਜਿਸ 'ਚ ਗਜ਼ਨਵੀ ਨੇ ਕਿਹਾ ਹੈ ਕਿ ਉਸ ਦਾ ਸੰਗਠਨ ਆਮ ਆਦਮੀ ਅਤੇ ਕਸ਼ਮੀਰ ਦਾ ਸਮਰਥਨ ਕਰਦਾ ਹੈ |
ਉਨ੍ਹਾਂ ਨੇ ਕਿਹਾ ਹੈ ਕਿ ਕਸ਼ਮੀਰ ਦਾ ਸਮਰਥਨ ਕਰਨਾ ਪਾਕਿਸਤਾਨ ਦੀ ਨੈਤਿਕ ਅਤੇ ਕਾਨੂੰਨੀ ਜਿੰਮੇਵਾਰੀ ਹੈ | ਇਹ ਮੈਗਜ਼ੀਨ ਅੰਗਰੇਜ਼ੀ 'ਚ ਉਪਲੱਬਧ ਹੈ | 
ਜ਼ਿਕਰਯੋਗ ਹੈ ਕਿ ਕਸ਼ਮੀਰ ਘਾਟੀ 'ਚ ਭਾਰਤੀ ਫੌਜ ਦਾ ਅੱਤਵਾਦੀਆਂ ਦੇ ਖਿਲਾਫ ਅਪਰੇਸ਼ਨ ਆਲ ਆਊਟ ਚੱਲ ਰਿਹਾ ਹੈ | ਇਸ ਨੂੰ ਸਭ ਤੋਂ ਪਹਿਲਾ 2017 'ਚ ਸ਼ੁਰੂ ਕੀਤਾ ਗਿਆ ਸੀ | ਇਸ ਦੌਰਾਨ ਕਾਫੀ ਅੱਤਵਾਦੀਆਂ ਨੂੰ ਫੌਜ ਨੇ ਮੌਤ ਦੇ ਘਾਟ ਉਤਾਰਿਆ ਸੀ |
ਦੱਸਣਾ ਚਾਹੁੰਦੇ ਹਾਂ ਕਿ ਸ਼ੁੱਕਰਵਾਰ ਨੂੰ ਸੁਰੱਖਿਆ ਫੋਰਸ ਨੇ ਇਸਲਾਮਿਕ ਸਟੇਟ ਜੰਮੂ-ਕਸ਼ਮੀਰ ਦੇ ਸਰਗਨਾ ਦਾਊਦ ਅਹਿਮਦ ਸੋਫੀ ਨਾਲ ਉਸ ਦੇ ਤਿੰਨ ਸਾਥੀਆਂ ਨੂੰ ਨੌਸ਼ਹਿਰਾ ਪਿੰਡ 'ਚ ਹੋਏ ਮੁਕਾਬਲੇ 'ਚ ਢੇਰ ਕੀਤਾ ਸੀ ਅਤੇ 21 ਅੱਤਵਾਦੀ ਸੁਰੱਖਿਆ ਫੋਰਸ ਦੀ ਹਿੱਟ ਲਿਸਟ 'ਚ ਹਨ |


Related News