ਮਣੀਪੁਰ ਵਿੱਚ ਹਥਿਆਰਾਂ ਅਤੇ ਗੋਲਾ-ਬਰੂਦ ਦਾ ਵੱਡਾ ਭੰਡਾਰ ਬਰਾਮਦ

Saturday, Sep 28, 2024 - 10:47 AM (IST)

ਮਣੀਪੁਰ ਵਿੱਚ ਹਥਿਆਰਾਂ ਅਤੇ ਗੋਲਾ-ਬਰੂਦ ਦਾ ਵੱਡਾ ਭੰਡਾਰ ਬਰਾਮਦ

ਇੰਫਾਲ : ਮਣੀਪੁਰ ਦੇ ਤਿੰਨ ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਨੇ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲਸ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਮਣੀਪੁਰ ਪੁਲਸ ਅਤੇ ਅਸਾਮ ਰਾਈਫਲਜ਼ ਦੀ ਸਾਂਝੀ ਟੀਮ ਨੇ ਕਾਂਗਪੋਕਪੀ ਜ਼ਿਲ੍ਹੇ ਦੇ ਲੋਈਚਿੰਗ ਇਲਾਕੇ ਤੋਂ ਦੋ .303 ਰਾਈਫਲਾਂ, ਇਕ 9 ਐੱਮ.ਐੱਮ. ਪਿਸਤੌਲ, ਮੈਗਜ਼ੀਨ, ਕਾਰਤੂਸ, ਚਾਰ ਹੈਂਡ ਗ੍ਰਨੇਡ, ਦੋ 'ਡੈਟੋਨੇਟਰ' ਅਤੇ ਇਕ ਦੇਸੀ 'ਮੋਰਟਾਰ' ਅਤੇ ਇਕ 'ਇੰਪ੍ਰੋਵਾਈਜ਼ਡ ਮੋਰਟਾਰ' ਜ਼ਬਤ ਕੀਤਾ ਹੈ। 

ਇਹ ਵੀ ਪੜ੍ਹੋ ਚੰਗੀ ਖ਼ਬਰ : ਕਿਸਾਨਾਂ ਦੇ ਖਾਤਿਆਂ 'ਚ ਆਉਣਗੇ 2-2 ਹਜ਼ਾਰ ਰੁਪਏ

ਮਣੀਪੁਰ ਪੁਲਸ, ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀਆਰਪੀਐੱਫ) ਦੀ ਇੱਕ ਸੰਯੁਕਤ ਟੀਮ ਨੇ ਚੂਰਾਚੰਦਪੁਰ ਜ਼ਿਲ੍ਹੇ ਦੇ ਗੋਠੋਲ ਪਿੰਡ ਵਿੱਚ ਇੱਕ ਹੋਰ ਖੋਜ ਮੁਹਿੰਮ ਦੌਰਾਨ ਦੋ 'ਇੰਪ੍ਰੋਵਾਈਜ਼ਡ ਮੋਰਟਾਰ' ਜ਼ਬਤ ਕੀਤੇ ਹਨ, ਜਿਨ੍ਹਾਂ ਨੂੰ ਸਥਾਨਕ ਤੌਰ 'ਤੇ 'ਪੰਪੀ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੂਬਾ ਪੁਲਸ ਅਤੇ ਅਸਾਮ ਰਾਈਫਲਜ਼ ਨੇ ਥੌਬਲ ਜ਼ਿਲ੍ਹੇ ਦੇ ਫਨੋਮ ਪਹਾੜੀ ਖੇਤਰ ਤੋਂ ਚਾਰ HE-36 ਹੈਂਡ ਗ੍ਰੇਨੇਡ, ਦੋ 'ਪੰਪ', ਤਿੰਨ 'ਡੇਟੋਨੇਟਰ' ਅਤੇ 'ਸਟਨ ਗ੍ਰੇਨੇਡ', 'ਸਟਿੰਗਰ ਗ੍ਰੇਨੇਡ' ਅਤੇ ਅੱਥਰੂ ਗੈਸ ਦੇ ਗੋਲੇ ਬਰਾਮਦ ਕੀਤੇ ਹਨ।  

ਇਹ ਵੀ ਪੜ੍ਹੋ ਗੱਡੀ ਦੀ ਬ੍ਰੇਕ ਮਾਰਨ ਤੋਂ ਪਹਿਲਾਂ ਹੋ ਜਾਓ ਸਾਵਧਾਨ! ਸੜਕ 'ਤੇ ਖੜ੍ਹਾਈ ਗੱਡੀ ਤਾਂ ਦੇਣੇ ਪੈਣਗੇ ਇਨ੍ਹੇ ਰੁਪਏ

ਸੁਰੱਖਿਆ ਬਲਾਂ ਵੱਲੋਂ ਸ਼ੁੱਕਰਵਾਰ ਨੂੰ ਇਨ੍ਹਾਂ ਇਲਾਕਿਆਂ 'ਚ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਇਹ ਹਥਿਆਰ ਬਰਾਮਦ ਕੀਤੇ ਗਏ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪਿਛਲੇ ਸਾਲ ਮਈ ਤੋਂ ਮਣੀਪੁਰ ਵਿੱਚ ਮੇਈਟੀ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਹਿੰਸਾ ਵਿੱਚ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।

ਇਹ ਵੀ ਪੜ੍ਹੋ ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News