ਸ਼ਕਤੀਪੀਠ ਮਾਂ ਚਿੰਤਪੁਰਨੀ ਅਤੇ ਚਾਮੁੰਡਾ ਦੇਵੀ ’ਚ ਅੱਜ ਤੋਂ ਸ਼ੁਰੂ ਹੋਵੇਗੀ ਲੰਗਰ ਦੀ ਸੇਵਾ

Thursday, Feb 17, 2022 - 01:54 PM (IST)

ਸ਼ਕਤੀਪੀਠ ਮਾਂ ਚਿੰਤਪੁਰਨੀ ਅਤੇ ਚਾਮੁੰਡਾ ਦੇਵੀ ’ਚ ਅੱਜ ਤੋਂ ਸ਼ੁਰੂ ਹੋਵੇਗੀ ਲੰਗਰ ਦੀ ਸੇਵਾ

ਚਿੰਤਪੁਰਨੀ/ਚਾਮੁੰਡਾ (ਰਾਜਨ)— ਪ੍ਰਸਿੱਧ ਸ਼ਕਤੀਪੀਠ ਚਿੰਤਪੁਰਨੀ ਮੰਦਰ ਟਰੱਸਟ ਅਤੇ ਚਾਮੁੰਡਾ ਦੇਵੀ ਮੰਦਰ ’ਚ ਲੰਗਰ ਇਕ ਵਾਰ ਫਿਰ ਤੋਂ ਸ਼ਰਧਾਲੂਆਂ ਦੀ ਸਹੂਲਤ ਲਈ ਖੁੱਲ੍ਹ ਜਾਣਗੇ। ਸੂਬਾ ਸਰਕਾਰ ਵਲੋਂ ਲੰਗਰ ਨਾ ਲੱਗਣ ’ਤੇ ਲਾਈ ਗਈ ਪਾਬੰਦੀ ਨੂੰ ਹਟਾ ਦਿੱਤੀ ਗਈ ਹੈ। ਲੰਗਰ ਨੂੰ ਸ਼ੁਰੂ ਕਰਨ ਨੂੰ ਲੈ ਕੇ ਮੰਦਰ ਪ੍ਰਸ਼ਾਸਨ ਨੇ ਵੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਹੁਣ ਮੰਦਰ ਆਉਣ ਵਾਲੇ ਮਾਤਾ ਦੇ ਭਗਤ ਦਰਸ਼ਨਾਂ ਉਪਰੰਤ ਮੰਦਰ ਟਰੱਸਟ ਦੇ ਲੰਗਰ ਵਿਚ ਪ੍ਰਸਾਦ ਲੈ ਸਕਣਗੇ। ਸਮਾਜਿਕ ਦੂਰੀ ਅਤੇ ਸੈਨੇਟਾਈਜ਼ ਕਰ ਕੇ ਸ਼ਰਧਾਲੂ ਲੰਗਰ ਹਾਲ ’ਚ ਬੈਠਾਏ ਜਾਣਗੇ। ਡੀ. ਸੀ. ਊਨਾ ਅਮਿਤ ਸ਼ਰਮਾ ਨੇ ਦੱਸਿਆ ਕਿ ਸਰਕਾਰ ਨੇ ਲੰਗਰਾਂ ’ਤੇ ਲਾਈ ਗਈ ਪਾਬੰਦੀ ਨੂੰ ਹਟਾ ਲਿਆ ਹੈ, ਜਿਸ ਦੇ ਚੱਲਦੇ ਚਿੰਤਪੁਰਨੀ ਮੰਦਰ ਟਰੱਸਟ ਦਾ ਲੰਗਰ ਸ਼ਰਧਾਲੂਆਂ ਦੀ ਸਹੂਲਤ ਲਈ ਸ਼ੁਰੂ ਕੀਤਾ ਜਾਵੇਗਾ।

ਓਧਰ ਕਾਂਗੜਾ ਦੇ ਡੀ. ਸੀ. ਡਾ. ਨਿਪੁਨ ਜਿੰਦਲ ਨੇ ਦੱਸਿਆ ਕਿ ਵੀਰਵਾਰ ਯਾਨੀ ਕਿ ਅੱਜ ਤੋਂ ਚਾਮੁੰਡਾ ਮਾਤਾ ਮੰਦਰ ’ਚ ਲੰਗਰ ਸ਼ੁਰੂ ਹੋ ਜਾਵੇਗਾ। ਮੰਦਰ ਦੇ ਅੰਦਰ ਦਰਸ਼ਨ ਕਰਨ ਲਈ ਅਜੇ ਉਡੀਕ ਕਰਨੀ ਹੋਵੇਗੀ। ਦੱਸ ਦੇਈਏ ਕਿ ਚਾਮੁੰੰਡਾ ਮੰਦਰ ’ਚ ਅਜੇ ਮੁੱਖ ਦੁਆਰ ਤੋਂ ਹੀ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ। ਗਰਭ ਗ੍ਰਹਿ ਵਿਚ ਜਾਣ ਦੀ ਅਜੇ ਇਜਾਜ਼ਤ ਨਹੀਂ ਹੈ।

ਨੈਨਾ ਦੇਵੀ ਮੰਦਰ ’ਚ 2-3 ਦਿਨ ਬਾਅਦ ਖੁੱਲ੍ਹੇਗਾ ਲੰਗਰ
ਵਿਸ਼ਵ ਪ੍ਰਸਿੱਧ ਸ਼ਕਤੀਪੀਠ ਨੈਨਾ ਦੇਵੀ ਮੰਦਰ ’ਚ ਵੀ ਲੰਗਰ ਖੋਲ੍ਹਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਟਰੱਸਟ ਦੇ ਪ੍ਰਧਾਨ ਸਬ ਡਵੀਜ਼ਨਲ ਮੈਜਿਸਟ੍ਰੇਟ ਰਾਜਕੁਮਾਰ ਠਾਕੁਰ ਨੇ ਦੱਸਿਆ ਕਿ 2-3 ਦਿਨ ਦੇ ਅੰਦਰ ਲੰਗਰ ਦੀ ਵਿਵਸਥਾ ਸ਼ਰਧਾਲੂਆਂ ਲਈ ਸ਼ੁਰੂ ਕੀਤੀ ਜਾਵੇਗੀ। ਮੰਦਰ ਟਰੱਸਟ ਦੇ ਲੰਗਰ ’ਚ ਸ਼ਰਧਾਲੂਆਂ ਨੂੰ ਸਵੇਰ ਦਾ ਨਾਸ਼ਤਾ, ਦੁਪਹਿਰ ਦਾ ਭੋਜਨ ਅਤੇ ਰਾਤ ਦਾ ਭੋਜਨ ਦਿੱਤਾ ਜਾਵੇਗਾ।

ਭਲਕੇ ਤੋਂ ਜਵਾਲਾਮੁਖੀ ’ਚ ਲੰਗਰ ਖੋਲ੍ਹਣ ਦੀ ਤਿਆਰੀ
ਜਵਾਲਾਜੀ ਮੰਦਰ ’ਚ 18 ਫਰਵਰੀ ਤੋਂ ਲੰਗਰ ਖੋਲ੍ਹ ਦਿੱਤਾ ਜਾਵੇਗਾ। ਇਹ ਜਾਣਕਾਰੀ ਤਹਿਸੀਲਦਾਰ ਦੀਨਾਨਾਥ ਯਾਦਵ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮਾਰਬਲ ਦਾ ਕੰਮ ਚਲਣ ਕਾਰਨ ਅਜੇ ਮੰਦਰ ਬੰਦ ਹੈ। 1-2 ਦਿਨਾਂ ਵਿਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ।

3 ਮਹੀਨਿਆਂ ਤੋਂ ਬੰਦ ਪਏ ਸਨ ਲੰਗਰ-
3 ਮਹੀਨੇ ਪਹਿਲਾਂ ਮਾਤਾ ਚਿੰਤਪੁਰਨੀ, ਬਾਬਾ ਬਾਲਕ ਨਾਥ ਮੰਦਰ, ਨੈਨਾ ਦੇਵੀ ਮੰਦਰ ਅਤੇ ਜਵਾਲਾਜੀ ਮੰਦਰ ਦੇ ਪ੍ਰਸ਼ਾਸਨ ਨੇ ਲੰਗਰਾਂ ਨੂੰ ਖੋਲ੍ਹ ਦਿੱਤਾ ਸੀ ਪਰ ਅਚਾਨਕ ਕੋਰੋਨਾ ਕੇਸ ਵੱਧਣ ਕਾਰਨ ਸਰਕਾਰ ਨੇ ਤੁਰੰਤ ਲੰਗਰਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ ਪਰ ਹੁਣ ਕੋਰੋਨਾ ਮਾਮਲਿਆਂ ’ਚ ਗਿਰਾਵਟ ਆਈ ਹੈ ਅਤੇ ਹਰ ਗਤੀਵਿਧੀ ਨੂੰ ਖੋਲ੍ਹ ਦਿੱਤਾ ਗਿਆ ਹੈ ਤਾਂ ਸਰਕਾਰ ਨੇ ਕੈਬਿਨਟ ਬੈਠਕ ’ਚ ਲੰਗਰਾਂ ਨੂੰ ਲਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ।


author

Tanu

Content Editor

Related News