ਉਸਾਰੀ ਅਧੀਨ ਰੇਲਵੇ ਸੁਰੰਗ ’ਚ ਢਿੱਗਾਂ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ
Thursday, Dec 26, 2024 - 08:57 PM (IST)
ਗੋਪੇਸ਼ਵਰ- ਰਿਸ਼ੀਕੇਸ਼-ਕਰਨਪ੍ਰਯਾਗ ਰੇਲਵੇ ਲਾਈਨ ’ਤੇ ਉਸਾਰੀ ਅਧੀਨ ਸੁਰੰਗ ਦੇ ਅੰਦਰ ਢਿੱਗਾਂ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਜ਼ਖ਼ਮੀ ਹੋ ਗਿਆ। ਇਹ ਹਾਦਸਾ ਐਡਿਟ ਟਨਲ ਨੰਬਰ 15 ਵਿਚ ਵਾਪਰਿਆ। ਮ੍ਰਿਤਕ ਦੀ ਪਛਾਣ ਸ਼ਿਆਮ ਲਾਲ ਮਰਾਂਡੀ (39) ਵਾਸੀ ਝਾਰਖੰਡ ਵਜੋਂ ਹੋਈ ਹੈ। ਜ਼ਖਮੀ ਮਜ਼ਦੂਰ ਦੀਪਚੰਦਰ ਦਾ ਰੁਦਰਪ੍ਰਯਾਗ ਦੇ ਜ਼ਿਲਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।