ਗੁਜਰਾਤ ’ਚ ਓਖਾ ਬੰਦਰਗਾਹ ’ਤੇ ਕਰੇਨ ਡਿੱਗਣ ਨਾਲ 3 ਦੀ ਮੌਤ
Thursday, Dec 26, 2024 - 12:54 AM (IST)
ਦੇਵਭੂਮੀ ਦਵਾਰਕਾ, (ਭਾਸ਼ਾ)- ਗੁਜਰਾਤ ਦੇ ਦੇਵਭੂਮੀ ਦਵਾਰਕਾ ਜ਼ਿਲੇ ’ਚ ਬੁੱਧਵਾਰ ਨੂੰ ਓਖਾ ਬੰਦਰਗਾਹ ’ਤੇ ਇਕ ਜੈੱਟ ਦੀ ਉਸਾਰੀ ਵਾਲੀ ਥਾਂ ’ਤੇ ਕਰੇਨ ਦੇ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ।
ਜ਼ਿਲਾ ਮੈਜਿਸਟ੍ਰੈਟ ਜੀ. ਟੀ. ਪੰਡਯਾ ਨੇ ਦੱਸਿਆ ਕਿ ਓਖਾ ਬੰਦਰਗਾਹ ’ਤੇ ਜੈੱਟ ਦੀ ਉਸਾਰੀ ਗੁਜਰਾਤ ਸਾਗਰ ਬੋਰਡ ਵੱਲੋਂ ਕੀਤਗ ਜਾ ਰਚਗ ਹੈ। ਓਖਾ ਮਰੀਨ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਰੇਨ ਦੀ ਲਪੇਟ ਵਿਚ ਆਉਣ ਨਾਲ 2 ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ ਮਜ਼ਦੂਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।