ਸਕੂਲੀ ਵਿਦਿਆਰਥੀ ਦੀ ਬੱਸ ''ਚੋਂ ਡਿੱਗਣ ਕਾਰਨ ਹੋਈ ਮੌਤ ਮਗਰੋਂ ਹਰਕਤ ''ਚ ਆਇਆ ਪ੍ਰਸ਼ਾਸਨ

Friday, Dec 20, 2024 - 05:15 AM (IST)

ਨੰਗਲ (ਗੁਰਭਾਗ ਸਿੰਘ)- ਵੱਡੀ ਲਾਪਰਵਾਹੀ ਕਾਰਨ 14 ਸਾਲਾਂ ਵਿਦਿਆਰਥੀ ਦੀ ਮੌਤ ਤੋਂ ਬਾਅਦ ਜ਼ਿਲ੍ਹਾ ਰੂਪਨਗਰ ਦੀ ਤਹਿਸੀਲ ਨੰਗਲ ਵਿਚ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਹੈ। ਐੱਸ.ਡੀ.ਐੱਮ., ਡੀ.ਐੱਸ.ਪੀ. ਸਣੇ ਹੋਰ ਅਧਿਕਾਰੀਆਂ ਨੇ ਸਕੂਲ ਦੀਆਂ ਬੱਸਾਂ ਦੀ ਜਾਂਚ ਕੀਤੀ ਅਤੇ ਸਕੂਲ ਪ੍ਰਬੰਧਨ ਦੇ ਨਾਲ ਨਾਲ ਬੱਸਾਂ ਦੇ ਵੈਂਡਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ।

ਵੱਡੀ ਖ਼ਬਰ ਨੰਗਲ ਤੋਂ ਸਾਹਮਣੇ ਆਈ ਹੈ। ਬੀਤੇ ਦਿਨੀਂ 6ਵੀਂ ਜਮਾਤ ਦੇ 14 ਸਾਲਾਂ ਵਿਦਿਆਰਥੀ ਦੀ ਲਾਪਰਵਾਹੀ ਕਾਰਨ ਮੌਤ ਨੇ ਜਿੱਥੇ ਇਲਾਕੇ ਦੇ ਲੋਕਾਂ ਵਿੱਚ ਵੱਡੀ ਨਾਰਾਜ਼ਗੀ ਪੈਦਾ ਕਰ ਦਿੱਤੀ ਸੀ, ਉਸੀ ਮਾਮਲੇ ਨੂੰ ਲੈ ਕੇ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਖ਼ਤ ਹੁਕਮਾਂ ਨੂੰ ਪ੍ਰਸ਼ਾਸਨ ਤੇਜ਼ੀ ਨਾਲ ਲਾਗੂ ਕਰਵਾਉਣ ਵਿਚ ਜੁੱਟ ਚੁੱਕਿਆ ਹੈ।

ਨੰਗਲ ਦੀ ਐੱਸ.ਡੀ.ਐੱਮ. ਅਨਮਜੋਤ ਕੌਰ ਅਤੇ ਡੀ.ਐੱਸ.ਪੀ. ਕੁਲਵੀਰ ਸਿੰਘ ਸੰਧੂ ਨੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸਥਾਨਕ ਸੈਂਟ ਸੋਲਜ਼ਰ ਸਕੂਲ ਦਾ ਦੌਰਾ ਕੀਤਾ। ਉਨ੍ਹਾਂ ਨੇ ਸਕੂਲ ਮੈਨੇਜਮੈਂਟ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਲਿਆਉਣ ਤੇ ਲੈ ਕੇ ਜਾਣ ਵਾਲੀਆਂ ਬੱਸਾਂ ਦੇ ਕਾਗਜ਼ਾਤ ਅਤੇ ਫਿਟਨੈਸ ਨੂੰ ਵੀ ਜਾਂਚ ਦਾਇਰੇ ਵਿਚ ਲਿਆਂਦਾ।

PunjabKesari

ਮੈਡਮ ਅਨਮਜੋਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲਾਂ ਦੇ ਟਰਾਂਸਪੋਰਟ ਨੂੰ ਫਿੱਟ ਰੱਖਣ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ, ਜੇਕਰ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਯਕੀਨਨ ਇਨ੍ਹਾਂ ਵਾਹਨਾਂ ਦੇ ਪਰਮਿਟ ਰੱਦ ਕੀਤੇ ਜਾਣਗੇ।

ਇਹ ਵੀ ਪੜ੍ਹੋ- ''12 ਘੰਟਿਆਂ 'ਚ ਦੇ 75 ਲੱਖ, ਨਹੀਂ ਤਾਂ ਕੱਟ ਦਿਆਂਗੇ ਉੱਪਰ ਦੀ ਟਿਕਟ...''

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪਿੰਡ ਪਲਾਸੀ ਦੇ 6ਵੀਂ ਜਮਾਤ ਦੇ ਵਿਦਿਆਰਥੀ ਰਾਘਵ ਸ਼ਰਮਾ ਦੀ ਬੱਸ ’ਚੋਂ ਉਤਰਨ ਸਮੇਂ ਡਿੱਗਣ ਕਰਕੇ ਮੌਤ ਹੋ ਗਈ ਸੀ। ਇਹ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਰੁਟੀਨ ਵਿਚ ਕੋਈ ਚੈਕਿੰਗ ਨਹੀਂ ਹੁੰਦੀ, ਜਦੋਂ ਹਾਦਸਾ ਵਾਪਰਦਾ ਹੈ ਤਾਂ ਹੀ ਪ੍ਰਸ਼ਾਸਨ ਹਰਕਤ ਵਿਚ ਆਉਂਦਾ ਹੈ। ਦੱਸਣਯੋਗ ਹੈ ਕਿ ਐੱਸ.ਡੀ.ਐੱਮ. ਮੈਡਮ ਅਨਮਜੋਤ ਕੌਰ ਵੱਲੋਂ ਕੀਤੀ ਗਈ ਚੈਕਿੰਗ ਦੀ ਜਿੱਥੇ ਇਲਾਕੇ ਵਿਚ ਸ਼ਲਾਘਾ ਹੋ ਰਹੀ ਹੈ।

ਐੱਸ.ਡੀ.ਐੱਮ. ਮੈਡਮ ਅਨਮਜੋਤ ਕੌਰ ਨੇ ਕਿਹਾ ਕਿ ਠੰਢ ਵੱਧਣ ਦੇ ਨਾਲ ਧੁੰਦ ਪੈਣੀ ਵੀ ਸ਼ੁਰੂ ਹੋ ਚੁੱਕੀ ਹੈ ਤੇ ਸਬੰਧਤ ਪ੍ਰਸ਼ਾਸਨ ਵੱਲੋਂ ਸਕੂਲੀ ਵਾਹਨਾਂ ਦੀ ਚੈਕਿੰਗ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਕੂਲੀ ਵਾਹਨਾਂ ਨਾਲ ਵਾਪਰਦੇ ਹਾਦਸਿਆਂ ਨੂੰ ਮੁੱਖ ਰੱਖਦਿਆਂ ਸਾਡੇ ਵੱਲੋਂ 2 ਦਿਨ ਤੋਂ ਲਗਾਤਾਰ ਸਕੂਲਾਂ ਵਿਚ ਜਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਤਾਂ ਵਾਰਨਿੰਗ ਦਿੱਤੀ ਗਈ ਹੈ ਕਿ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਸਾਂ ਵਿਚ ਇਕ ਕੰਡਕਟਰ ਤੇ ਲੜਕੀਆਂ ਵਾਲੀ ਬੱਸ ’ਚ ਲੇਡੀਜ਼ ਅਟੈਂਨਡੈਂਟ ਹੋਣਾ ਲਾਜ਼ਮੀ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਕਮ ਨਾ ਮੰਨਣ ਵਾਲਿਆਂ ਨੂੰ 5 ਹਜ਼ਾਰ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। 

PunjabKesari

ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਦੋਸਤ ਦੀ B'Day ਪਾਰਟੀ 'ਤੇ ਜਾ ਰਹੇ 2 ਮੁੰਡਿਆਂ ਦੀ ਹੋਈ ਦਰਦਨਾਕ ਮੌ/ਤ

ਬੀਤੇ ਦਿਨੀ ਵਿਦਿਆਰਥੀ ਰਾਘਵ ਦੀ ਮੌਤ ਨੂੰ ਲੈ ਕੇ ਜਦੋਂ ਸਕੂਲ ਡਾਇਰੈਕਟਰ ਨਾਲ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਗੱਲ ਕੀਤੀ ਗਈ ਸੀ ਤਾਂ ਉਨ੍ਹਾਂ ਕਿਹਾ ਕਿ ਐੱਸ.ਡੀ.ਐੱਮ. ਮੈਡਮ ਵਲੋਂ ਪਹਿਲਾਂ ਹੀ ਬੱਚਿਆਂ ਦੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ, ਇਸ ਬਾਰੇ ਪੁੱਛੇ ਜਾਣ ’ਤੇ ਮੈਡਮ ਐੱਸ.ਡੀ.ਐੱਮ. ਨੇ ਕਿਹਾ ਕਿ ਜਦੋਂ ਪ੍ਰੋਪਰ ਚੈਕਿੰਗ ਹੁੰਦੀ ਹੈ ਤਾਂ ਸੀ.ਸੀ.ਟੀ.ਵੀ. ਕੈਮਰੇ, ਫਸਟ ਏਡ ਕਿੱਟ, ਅੱਗ ਬੁਝਾਊ ਯੰਤਰ ਆਦਿ ਸਭ ਕੁਝ ਵੇਖਿਆ ਜਾਂਦਾ ਹੈ। 5ਵੀਂ ਜਮਾਤ ਤੋਂ ਛੋਟੇ ਬੱਚਿਆਂ ਨੂੰ ਅਟੈਂਡੈਂਟ ਖ਼ੁਦ ਬੱਸ ’ਚ ਚੜਾਏਗਾ ਤੇ ਉਤਾਰੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News