ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਰਾਜਮਾਰਗ ਅੱਜ ਵੀ ਬੰਦ

Thursday, Jan 24, 2019 - 01:07 PM (IST)

ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਰਾਜਮਾਰਗ ਅੱਜ ਵੀ ਬੰਦ

ਸ਼੍ਰੀਨਗਰ-ਰਾਮਬਣ ਅਤੇ ਬਨਿਹਾਲ ਦੇ ਕੋਲ ਥਾਂ-ਥਾਂ 'ਤੇ ਜ਼ਮੀਨ ਖਿਸਕਣ ਤੋਂ ਬਾਅਦ ਸੜਕ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਰਿਪੋਰਟ ਮੁਤਾਬਕ ਪੈਂਥਲ, ਬੈਟਰੀ ਚਸ਼ਮਾ, ਕੈਲਾ ਮੋਡ ਖੇਤਰਾਂ 'ਚ ਭਾਰੀ ਜ਼ਮੀਨ ਖਿਸਕ ਰਹੀ ਹੈ। ਰਾਮਬਣ ਅਤੇ ਬਨਿਹਾਲ 'ਚ ਟ੍ਰੈਫਿਕ ਆਵਾਜਾਈ ਪੂਰੀ ਤਰ੍ਹਾਂ ਨਾਲ ਰੋਕ ਦਿੱਤੀ ਗਈ ਹੈ। ਤਾਜ਼ੀ ਬਰਫਬਾਰੀ ਤੋਂ ਬਾਅਦ 300 ਕਿਲੋਮੀਟਰ ਲੰਬਾ ਜੰਮੂ ਕਸ਼ਮੀਰ ਰਾਜਮਾਰਗ ਅੱਜ (ਵੀਰਵਾਰ) ਨੂੰ ਚੌਥੇ ਦਿਨ ਵੀ ਬੰਦ ਹੈ।

PunjabKesari

ਅਧਿਕਾਰੀਆਂ ਦੇ ਮੁਤਾਬਕ ਜਵਾਹਰ ਸੁਰੰਗ ਦੇ ਕੋਲ ਬੁੱਧਵਾਰ ਅਤੇ ਵੀਰਵਾਰ ਦੀ ਅੱਧੀ ਰਾਤ ਨੂੰ ਬਰਫਬਾਰੀ ਹੋਈ ਹੈ। ਸੜਕ ਤੇ ਫਿਸਲਣ ਦੇ ਕਾਰਨ ਰਸਤਾ ਬੰਦ ਹੈ। ਮੌਸਮ 'ਚ ਸੁਧਾਰ ਤੋਂ ਬਾਅਦ ਹੀ ਗੱਡੀਆਂ ਨੂੰ ਰਾਜਮਾਰਗ 'ਤੇ ਚੱਲਣ ਦੀ ਆਗਿਆ ਦਿੱਤੀ ਜਾਵੇਗੀ।

 


author

Iqbalkaur

Content Editor

Related News