ਜੋਸ਼ੀਮੱਠ ''ਚ ਸੰਕਟ; ਆਫ਼ਤ ਦੀ ਭੇਟ ਚੜ੍ਹਿਆ ਘਰ ਤਾਂ ਮੰਦਰ ''ਚ ਲਏ ਸੱਤ ਫੇਰੇ, ਯਾਦਗਾਰ ਬਣਿਆ ਵਿਆਹ

Saturday, Jan 28, 2023 - 06:05 PM (IST)

ਜੋਸ਼ੀਮੱਠ ''ਚ ਸੰਕਟ; ਆਫ਼ਤ ਦੀ ਭੇਟ ਚੜ੍ਹਿਆ ਘਰ ਤਾਂ ਮੰਦਰ ''ਚ ਲਏ ਸੱਤ ਫੇਰੇ, ਯਾਦਗਾਰ ਬਣਿਆ ਵਿਆਹ

ਚਮੋਲੀ- ਉੱਤਰਾਖੰਡ ਦੇ ਜੋਸ਼ੀਮੱਠ 'ਚ ਜ਼ਮੀਨ ਧੱਸਣ ਕਾਰਨ ਲੋਕਾਂ ਦੀ ਇਕ ਪਾਸੇ ਜਿੱਥੇ ਮੁਸ਼ਕਲਾਂ ਜਾਰੀ ਹਨ ਤਾਂ ਉੱਥੇ ਹੀ ਦੂਜੇ ਪਾਸੇ ਜ਼ਿੰਦਗੀ ਦੀਆਂ ਰਸਮਾਂ ਵੀ ਪੂਰੀ ਤਰ੍ਹਾਂ ਨਿਭਾਈਆਂ ਜਾ ਰਹੀਆਂ ਹਨ। ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦੇ ਪਰਿਵਾਰ 'ਚ ਵਿਆਹ ਸਮਾਰੋਹ ਅਤੇ ਹੋਰ ਮੰਗਲ ਕਾਰਜ ਹੋਣੇ ਸਨ। ਆਫ਼ਤ ਕਾਰਨ ਉਨ੍ਹਾਂ ਦੇ ਸਮਾਰੋਹ ਦੀ ਤਿਆਰੀ ਅਤੇ ਵਿਵਸਥਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਮਜਬੂਰਨ ਅਜਿਹੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਮੰਦਰ ਜਾਂ ਕਿਸੇ ਰਿਸ਼ਤੇਦਾਰ ਦੇ ਘਰ ਆਪਣੇ ਸ਼ੁੱਭ ਕੰਮ ਪੂਰੇ ਕਰਨੇ ਪੈ ਰਹੇ ਹਨ।

ਇਹ ਵੀ ਪੜ੍ਹੋ- 70 ਸਾਲ ਦੇ ਸਹੁਰੇ ਨੇ 28 ਸਾਲਾ ਨੂੰਹ ਨਾਲ ਕਰਵਾਇਆ ਵਿਆਹ, ਮੰਦਰ 'ਚ ਲਏ ਫੇਰੇ

 

PunjabKesari

ਜੋਸ਼ੀਮੱਠ ਦੇ ਸਿੰਘਧਾਰ ਦੇ ਰਹਿਣ ਵਾਲੇ ਰਘੂਵੀਰ ਸਿੰਘ ਕੁੰਵਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਕੁੰਵਰ ਦਾ ਵਿਆਹ ਬਸੰਤ ਪੰਚਮੀ ਦੇ ਦਿਨ ਤੈਅ ਸੀ। ਜ਼ਮੀਨ ਧੱਸਣ ਕਾਰਨ ਉਨ੍ਹਾਂ ਦਾ ਵੀ ਘਰ ਤਰੇੜਾਂ ਮਾਰ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਰਾਹਤ ਕੈਂਪ 'ਚ ਰੱਖਿਆ ਗਿਆ ਹੈ। ਵਿਆਹ ਲਈ ਹੋਟਲ, ਵੈਨਿਊ ਵੀ ਬੁੱਕ ਹੋ ਗਏ ਸਨ ਪਰ ਇਸ ਦਰਮਿਆਨ ਜ਼ਮੀਨ ਧੱਸਣ ਦੀ ਆਫ਼ਤ ਆ ਗਈ ਅਤੇ ਲੋਕਾਂ ਦੇ ਘਰ ਤਰੇੜਾਂ ਮਾਰ ਗਏ। ਜ਼ਮੀਨ ਧੱਸਣ ਅਤੇ ਮਕਾਨ ਤਰੇੜਾਂ ਮਾਰਨ ਕਾਰਨ 250 ਪਰਿਵਾਰਾਂ ਦੇ 902 ਮੈਂਬਰ ਵੱਖ-ਵੱਖ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। 

ਇਹ ਵੀ ਪੜ੍ਹੋ- 3 ਸਕੇ ਭੈਣ-ਭਰਾ ਬਣੇ PCS ਅਧਿਕਾਰੀ, ਗ਼ਰੀਬੀ ਕਾਰਨ ਇਕੋ ਕਿਤਾਬ ਨਾਲ ਕੀਤੀ ਸੀ ਪੜ੍ਹਾਈ

PunjabKesari

ਰਘੂਵੀਰ ਸਿੰਘ ਕੁੰਵਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰੋਹਿਤ ਕੁੰਵਰ ਦਾ ਵਿਆਹ ਬਸੰਤ ਪੰਚਮੀ ਦੇ ਦਿਨ ਸੀ। ਰੋਹਿਤ ਕੁੰਵਰ ਦਾ ਵਿਆਹ ਦਸ਼ੋਲੀ ਵਿਕਾਸ ਖੰਡ ਦੇ ਬੌਲਾ ਪਿੰਡ ਦੇ ਨਰਿੰਦਰ ਸਿੰਘ ਨੇਗੀ ਦੀ ਧੀ ਮੇਘਾ ਨਾਲ ਤੈਅ ਹੋਇਆ ਸੀ। ਕਈ ਮਹੀਨਿਆਂ ਤੋਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਦਰਮਿਆਨ 2 ਜਨਵਰੀ ਨੂੰ ਜ਼ਮੀਨ ਧੱਸਣ ਨਾਲ ਲੋਕਾਂ ਦੇ ਘਰ ਤਰੇੜਾਂ ਮਾਰਨ ਲੱਗੇ। ਲੋਕਾਂ ਨੂੰ ਘਰ-ਬਾਰ ਛੱਡ ਕੇ ਰਾਹਤ ਕੈਂਪਾਂ 'ਚ ਜਾਣ ਨੂੰ ਮਜਬੂਰ ਹੋਣਾ ਪਿਆ। 

ਇਹ ਵੀ ਪੜ੍ਹੋ- ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦ ਜਵਾਨਾਂ ਨੂੰ ਰਾਹੁਲ ਨੇ ਦਿੱਤੀ ਸ਼ਰਧਾਂਜਲੀ, ਮਿੱਟੀ ਚੁੰਮ ਕੇ ਕੀਤਾ ਨਮਨ

PunjabKesari

ਲਾੜੇ ਰੋਹਿਤ ਕੁੰਵਰ ਦਾ ਘਰ ਵੀ ਜ਼ਮੀਨ ਧੱਸਣ ਦੀ ਮਾਰ ਹੇਠ ਆ ਗਿਆ। ਜਿਸ ਕਾਰਨ ਉਸ ਨੂੰ ਜੋਸ਼ੀਮੱਠ ਦੇ ਗੁਰਦੁਆਰੇ 'ਚ ਰਾਹਤ ਕੈਂਪ 'ਚ ਰਹਿਣਾ ਪੈ ਰਿਹਾ ਹੈ। ਰੋਹਿਤ ਦੇ ਵਿਆਹ ਦੀ ਤਰੀਕ ਤੈਅ ਹੋ ਗਈ ਸੀ। ਕਾਰਡ ਵੀ ਮਹਿਮਾਨਾਂ ਨੂੰ ਭੇਜ ਦਿੱਤੇ ਗਏ ਸਨ। ਅਜਿਹੇ 'ਚ ਜੋਸ਼ੀਮਠ ਤੋਂ ਸੱਤ ਕਿਲੋਮੀਟਰ ਦੂਰ ਪਰਨਾਖੰਡੇਸ਼ਵਰੀ ਰਾਜਰਾਜੇਸ਼ਵਰੀ ਗੜ੍ਹੀ ਭਵਾਨੀ ਮੰਦਰ 'ਚ ਲਾੜਾ-ਲਾੜੀ ਦਾ ਵਿਆਹ ਹੋਇਆ। ਦੋਹਾਂ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ।


author

Tanu

Content Editor

Related News