ਜੰਮੂ ਦੇ ਸਾਵਲਾਕੋਟ ਰੇਲਵੇ ਟਨਲ ’ਚ ਜ਼ਮੀਨ ਧਸੀ, 4 ਜ਼ਖਮੀ

Sunday, Jan 16, 2022 - 10:34 PM (IST)

ਜੰਮੂ ਦੇ ਸਾਵਲਾਕੋਟ ਰੇਲਵੇ ਟਨਲ ’ਚ ਜ਼ਮੀਨ ਧਸੀ, 4 ਜ਼ਖਮੀ

ਰਿਆਸੀ (ਨਰਿੰਦਰ)– ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਦੇ ਸਾਵਲਾਕੋਟ ਇਲਾਕੇ ’ਚ ਰੇਲਵੇ ਟਨਲ 13 ਦੀ ਫੇਸ-2 ਸਾਈਟ ’ਚ ਜ਼ਮੀਨ ਧਸ ਗਈ। ਇਸ ਘਟਨਾ ’ਚ 4 ਕਰਮਚਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਕੰਪਨੀ ਦੀ ਕਾਫੀ ਮਸ਼ੀਨਰੀ ਮਲਬੇ ’ਚ ਦੱਬ ਗਈ, ਜਿਸ ਨਾਲ ਕੰਪਨੀ ਨੂੰ ਕਾਫੀ ਨੁਕਸਾਨ ਹੋ ਗਿਆ। ਦੱਸ ਦਈਏ ਕਿ ਕਟੜਾ-ਬਨਿਹਾਲ ਰੇਲਵੇ ਪ੍ਰੋਜੈਕਟ ’ਚ ਰਿਆਸੀ ਜ਼ਿਲਾ ਦੇ ਖੰਨੀਕੋਟ ਅਤੇ ਸਾਵਲਾਕੋਟ ਵਿਚਾਲੇ ਰੇਲਵੇ ਦੀ ਟਨਲ-13 ਦਾ ਨਿਰਮਾਣ ਚੱਲ ਰਿਹਾ ਹੈ। ਟਨਲ ਲਗਭਗ ਸਾਢੇ 9 ਕਿਲੋਮੀਟਰ ਲੰਬੀ ਹੈ। ਸ਼ਨੀਵਾਰ ਰਾਤ ਨੂੰ ਸਾਵਲਾਕੋਟ ਵਾਲੀ ਟਨਲ ਦੇ ਫੇਸ-2 ਸਾਈਟ ਦੀ ਪਹਾੜੀ ’ਤੇ ਕਾਫੀ ਜ਼ਮੀਨ ਧੱਸ ਗਈ। ਪਹਾੜੀ ’ਤੇ ਬਣਾਈ ਗਈ ਕੰਕ੍ਰੀਟ ਨੁਕਸਾਨੀ ਗਈ ਜਦਕਿ ਉਥੇ ਬਣਾਏ ਟੀਨ ਦੇ ਕਈ ਅਸਥਾਈ ਢਾਂਚਿਆਂ ਨੂੰ ਵੀ ਨੁਕਸਾਨ ਪਹੁੰਚਿਆ।

ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ 146 ਦੌੜਾਂ ਨਾਲ ਹਰਾ ਕੇ ਆਸਟਰੇਲੀਆ ਨੇ ਏਸ਼ੇਜ਼ ਸੀਰੀਜ਼ 4-0 ਨਾਲ ਆਪਣੇ ਨਾਂ ਕੀਤੀ
ਘਟਨਾ ’ਚ ਪਹਾੜੀ ਨੂੰ ਡਰਿੱਲ ਕਰਨ ਵਾਲਾ ਇਕ ਬੂਮਰ, ਸੀਮੈਂਟ ਦਾ ਛਿੜਕਾਅ ਕਰਨ ਵਾਲਾ ਇਕ ਐੱਸ. ਪੀ. ਐੱਮ. ਅਤੇ ਮਲਬਾ ਉਠਾਉਣ ਵਾਲੇ ਇਕ ਐਕਸਕਿਊਬੈਟਰ ਸਮੇਤ ਕੁਝ ਹੋਰ ਮਸ਼ੀਨਾਂ ਮਲਬੇ ’ਚ ਦੱਬ ਗਈਆਂ। ਕੰਪਨੀ ਅਨੁਸਾਰ ਉੱਪਰ ਦੀ ਪਹਾੜੀ ’ਤੇ ਸੜਕ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ, ਜਿਥੇ ਪਿਛਲੇ ਦਿਨੀਂ ਪਹਾੜ ਦੀ ਕਟਾਈ ਹੋਈ ਸੀ। ਉਸ ਤੋਂ ਬਾਅਦ ਵਰਖਾ ਕਾਰਨ ਕਟਾਈ ਵਾਲੀ ਜਗ੍ਹਾ ਨਰਮ ਪੈ ਗਈ ਸੀ। ਸ਼ਨੀਵਾਰ ਰਾਤ ਨੂੰ ਪਹਾੜੀ ’ਤੇ ਜ਼ਮੀਨ ਧਸਣ ਅਤੇ ਟਨਲ ਦੇ ਅੰਦਰ ਮਲਬਾ ਡਿੱਗਣ ਦੀ ਘਟਨਾ ਹੋਈ।

ਇਹ ਖ਼ਬਰ ਪੜ੍ਹੋ-ਏਸ਼ੀਆ ਕੱਪ ਖਿਤਾਬ ਬਚਾਉਣ ਓਮਾਨ ਰਵਾਨਾ ਹੋਈ ਭਾਰਤੀ ਮਹਿਲਾ ਹਾਕੀ ਟੀਮ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News