ਮਣੀਪੁਰ ''ਚ ਜ਼ਮੀਨ ਖਿਸਕਣ ਕਾਰਨ ਹਾਈਵੇਅ ਬੰਦ, 500 ਵਾਹਨ ਫਸੇ

Thursday, Aug 17, 2023 - 11:02 AM (IST)

ਮਣੀਪੁਰ ''ਚ ਜ਼ਮੀਨ ਖਿਸਕਣ ਕਾਰਨ ਹਾਈਵੇਅ ਬੰਦ, 500 ਵਾਹਨ ਫਸੇ

ਇੰਫਾਲ- ਮਣੀਪੁਰ ਦੇ ਨੋਨੀ ਜ਼ਿਲ੍ਹੇ 'ਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਵਾਪਰੀਆਂ, ਜਿਸ ਕਾਰਨ ਇੰਫਾਲ-ਸਿਲਚਲ ਹਾਈਵੇਅ ਬੰਦ ਹੋ ਗਿਆ। ਇਸ ਹਾਈਵੇਅ 'ਤੇ ਘੱਟ ਤੋਂ ਘੱਟ 500 ਮਾਲਵਾਹਕ ਵਾਹਨ ਫਸੇ ਹੋਏ ਹਨ। ਇਹ ਜਾਣਕਾਰੀ ਵੀਰਵਾਰ ਨੂੰ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ-37 'ਤੇ ਇਰਾਂਗ ਅਤੇ ਅਵਾਂਗਖੁਲ ਭਾਗ-2, ਖੋਂਗਸਾਂਗ ਅਤੇ ਅਵਾਂਗਖੁਲ ਵਿਚਾਲੇ ਅਤੇ ਰੰਗਖੁਈ ਪਿੰਡ 'ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। 

ਅਧਿਕਾਰੀਆਂ ਮੁਤਾਬਕ ਹਾਈਵੇਅ ਤੋਂ ਮਲਬਾ ਹਟਾਉਣ ਅਤੇ ਆਵਾਜਾਈ ਨੂੰ ਬਹਾਲ ਕਰਨ ਲਈ ਕੰਮ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜ਼ਮੀਨ ਖਿਸਕ ਗਈ। ਬੀਤੇ ਸਾਲ ਜ਼ਿਲ੍ਹੇ 'ਚ ਰੇਲਵੇ ਨਿਰਮਾਣ ਵਾਲੀ ਥਾਂ 'ਤੇ ਜ਼ਮੀਨ ਖਿਸਕਣ ਕਾਰਨ 61 ਲੋਕਾਂ ਦੀ ਮੌਤ ਹੋ ਗਈ ਸੀ। ਇਹ ਘਟਨਾ ਜਿਰੀਬਾਮ-ਇੰਫਾਲ ਰੇਲਵੇ ਲਾਈਨ 'ਤੇ ਤੁਪੁਲ ਰੇਲਵੇ ਯਾਰਡ ਦੇ ਨਿਰਮਾਣ ਵਾਲੀ ਥਾਂ 'ਤੇ 30 ਜੂਨ ਨੂੰ ਹੋਈ ਸੀ। ਹਿੰਸਾ ਪ੍ਰਭਾਵਿਤ ਸੂਬੇ ਵਿਚ ਜ਼ਮੀਨ ਖਿਸਕਣ ਕਾਰਨ ਜ਼ਰੂਰੀ ਚੀਜ਼ਾਂ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਸੂਬੇ ਵਿਚ ਤਿੰਨ ਮਹੀਨਿਆਂ ਤੋਂ ਜਾਤੀ ਹਿੰਸਾ ਜਾਰੀ ਹੈ, ਜਿਸ 'ਚ 160 ਲੋਕਾਂ ਦੀ ਜਾਨ ਚੱਲੀ ਗਈ ਹੈ।


author

Tanu

Content Editor

Related News