ਡਾਕਟਰ ਤੇ ਨਰਸਾਂ ਤੋਂ ਜ਼ਬਰਦਸਤੀ ਘਰ ਖਾਲੀ ਕਰਵਾਉਣ ''ਤੇ ਮਕਾਨ ਮਾਲਕ ਨੂੰ ਹੋਵੇਗੀ ਜੇਲ

Sunday, Apr 12, 2020 - 12:44 AM (IST)

ਡਾਕਟਰ ਤੇ ਨਰਸਾਂ ਤੋਂ ਜ਼ਬਰਦਸਤੀ ਘਰ ਖਾਲੀ ਕਰਵਾਉਣ ''ਤੇ ਮਕਾਨ ਮਾਲਕ ਨੂੰ ਹੋਵੇਗੀ ਜੇਲ

ਨੋਇਡਾ — ਦੇਸ਼ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਲਾਕਡਾਊਨ ਦੇ ਬਾਵਜੂਦ ਨਾ ਤਾਂ ਮਰੀਜ਼ ਘੱਟ ਹੋ ਰਹੇ ਹਨ ਅਤੇ ਨਾ ਹੀ ਮਰੀਜ਼ਾਂ ਦੀ ਮੌਤ ਦੀ ਗਿਣਤੀ। ਸਮਾਜ 'ਚ ਇਸ ਜਾਨਲੇਵਾ ਵਾਇਪਸ ਦਾ ਖੌਫ ਇੰਨਾਂ ਜ਼ਿਆਦਾ ਹੈ ਕਿ ਲੋਕ ਆਪਣੇ ਘਰਾਂ ਜਾਂ ਸੋਸਾਇਟੀ 'ਚ ਡਾਕਟਰ ਅਤੇ ਸਿਹਤ ਕਰਮਚਾਰੀ ਦੀ ਮੌਜੂਦਗੀ ਤੋਂ ਵੀ ਡਰ ਰਹੇ ਹਨ। ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਜ਼ਰੀਏ ਵਾਇਰਸ ਦਾ ਖਤਰਾ ਵਧ ਸਕਦਾ ਹੈ। ਇਸੇ ਕਾਰਣ ਅਜਿਹੀਆਂ ਕਈ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਹਨ ਜਿਸ ਵਿਚ ਲੋਕ ਡਾਕਟਰਾਂ ਅਤੇ ਨਰਸਾਂ 'ਤੇ ਮਕਾਨ ਖਾਲੀ ਕਰਣ ਦਾ ਦਬਾਅ ਬਣਾ ਰਹੇ ਹਨ।
ਪੜ੍ਹੋ ਇਹ ਖਾਸ ਖਬਰ : ਪੰਜਾਬੀ ਨੌਜਵਾਨ ਦਾ ਕੈਨੇਡਾ ’ਚ ਗੋਲੀਆਂ ਮਾਰ ਕੇ ਕਤਲ
ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਅਤੇ ਕੋਰੋਨਾ ਵਾਇਰਸ ਦੀ ਮਦਦ ਲਈ ਹੀ ਨੋਇਡਾ 'ਚ ਵਧੀਕ ਪੁਲਸ ਕਮਿਸ਼ਨਰ ਨੇ ਇਕ ਸਖਤ ਆਦੇਸ਼ ਜ਼ਾਰੀ ਕੀਤਾ ਹੈ। ਆਦੇਸ਼ 'ਚ ਸਾਫ ਸਾਫ ਕਿਹਾ ਗਿਆ ਹੈ ਕਿ ਮਕਾਨ ਮਾਲਕ ਗੌਤਮਬੁੱਧ ਨਗਰ 'ਚ ਰਹਿਣ ਵਾਲੇ ਡਾਕਟਰ ਜਾਂ ਪੈਰਾ ਮੈਡੀਕਲ ਸਟਾਫ 'ਤੇ ਮਕਾਨ ਖਾਲੀ ਕਰਵਾਉਣ ਦਾ ਦਬਾਅ ਨਾ ਪਾਉਣ। ਜੇਕਰ ਉਨ੍ਹਾਂ ਵੱਲੋਂ ਅਜਿਹਾ ਕੋਈ ਕੰਮ ਕੀਤਾ ਗਿਆ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਆਦੇਸ਼ 'ਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਮਕਾਨ ਮਾਲਿਕਾਂ ਖਿਲਾਫ ਐੱਨ.ਐੱਸ.ਏ. ਵੀ ਲਗਾਇਆ ਜਾ ਸਕਦਾ ਹੈ। ਇਸ ਬਾਬਾਤ ਧਾਰਾ 144 ਸੀ.ਆਰ.ਪੀ.ਸੀ. ਦੇ ਤਹਿਤ ਆਦੇਸ਼ ਜਾਰੀ ਕੀਤਾ ਗਿਆ ਹੈ।

ਪੜ੍ਹੋ ਇਹ ਖਾਸ ਖਬਰ : ਦੇਸ਼ 'ਚ ਪਹਿਲੇ ਇੰਡੀਗੋ ਏਅਰਲਾਇੰਸ ਕਰਮਚਾਰੀ ਦੀ ਕੋਰੋਨਾ ਕਾਰਣ ਮੌਤ


author

Inder Prajapati

Content Editor

Related News