ਪੁੰਛ ’ਚ ਕੰਟਰੋਲ ਰੇਖਾ ’ਤੇ ਬਾਰੂਦੀ ਸੁਰੰਗ ’ਚ ਧਮਾਕਾ, ਫੌਜ ਦਾ ਜਵਾਨ ਜ਼ਖ਼ਮੀ

Sunday, Mar 05, 2023 - 09:02 PM (IST)

ਪੁੰਛ ’ਚ ਕੰਟਰੋਲ ਰੇਖਾ ’ਤੇ ਬਾਰੂਦੀ ਸੁਰੰਗ ’ਚ ਧਮਾਕਾ, ਫੌਜ ਦਾ ਜਵਾਨ ਜ਼ਖ਼ਮੀ

ਪੁੰਛ (ਧਨੁਜ) : ਪੁੰਛ ਜ਼ਿਲ੍ਹੇ ਦੀ ਮੇਂਢਰ ਤਹਿਸੀਲ ’ਚ ਭਾਰਤ-ਪਾਕਿ ਕੰਟਰੋਲ ਰੇਖਾ ’ਤੇ ਮਨਕੋਟ ਸੈਕਟਰ ’ਚ ਐਤਵਾਰ ਨੂੰ ਬਾਰੂਦੀ ਸੁਰੰਗ ’ਚ ਧਮਾਕਾ ਹੋ ਗਿਆ, ਜਿਸ ਦੀ ਲਪੇਟ ’ਚ ਆ ਕੇ ਭਾਰਤੀ ਫੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ ਨਾਇਕ ਰਾਜੀਵ ਕੁਮਾਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਚੀਨ ਦੀ ਨਵੀਂ ਸਾਜ਼ਿਸ਼: ਤਿੱਬਤੀਆਂ ਦੀ ਭਾਸ਼ਾ, ਸੱਭਿਆਚਾਰ ਤੇ ਪਛਾਣ ਨੂੰ ਇਸ ਤਰ੍ਹਾਂ ਕਰ ਰਿਹਾ ਤਬਾਹ

ਜਾਣਕਾਰੀ ਮੁਤਾਬਕ ਭਾਰਤੀ ਫੌਜ ਦੀ ਟੁਕੜੀ ਐਤਵਾਰ ਦੁਪਹਿਰ ਨੂੰ ਕੰਟਰੋਲ ਰੇਖਾ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਬਾਰੂਦੀ ਸੁਰੰਗ ਦੇ ਧਮਾਕੇ ਦੀ ਲਪੇਟ ’ਚ ਆ ਕੇ ਜਵਾਨ ਜ਼ਖ਼ਮੀ ਹੋ ਗਿਆ। ਹੋਰ ਸਾਥੀਆਂ ਨੇ ਤੁਰੰਤ ਉਸ ਨੂੰ ਚੁੱਕ ਕੇ ਇਲਾਜ ਲਈ ਫੌਜੀ ਹਸਪਤਾਲ ਪਹੁੰਚਾਇਆ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜ਼ਖ਼ਮੀ ਜਵਾਨ ਨੂੰ ਵਿਸ਼ੇਸ਼ ਹੈਲੀਕਾਪਟਰ ਰਾਹੀਂ ਵਧੀਆ ਇਲਾਜ ਲਈ ਕਮਾਂਡ ਹਸਪਤਾਲ ਊਧਮਪੁਰ ਭੇਜ ਦਿੱਤਾ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News