ਨੌਕਰੀ ਦੇ ਬਦਲੇ ਜ਼ਮੀਨ ਘਪਲਾ ਮਾਮਲਾ : CBI ਦਲ ਰਾਬੜੀ ਦੇਵੀ ਦੇ ਘਰ ਪੁੱਜਿਆ

Monday, Mar 06, 2023 - 12:59 PM (IST)

ਨੌਕਰੀ ਦੇ ਬਦਲੇ ਜ਼ਮੀਨ ਘਪਲਾ ਮਾਮਲਾ : CBI ਦਲ ਰਾਬੜੀ ਦੇਵੀ ਦੇ ਘਰ ਪੁੱਜਿਆ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦਾ ਇਕ ਦਲ ਨੌਕਰੀ ਦੇ ਬਦਲੇ ਜ਼ਮੀਨ ਦੇ ਘਪਲੇ ਮਾਮਲੇ 'ਚ ਅੱਗੇ ਦੀ ਜਾਂਚ ਦੇ ਸਿਲਸਿਲੇ 'ਚ ਸੋਮਵਾਰ ਨੂੰ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਪੁੱਜਿਆ। ਅਧਿਕਾਰੀਆਂ ਨੇ ਦੱਸਿਆ ਕਿ ਘਰ ਕੋਈ ਤਲਾਸ਼ੀ ਨਹੀਂ ਹੋਈ ਜਾਂ ਕੋਈ ਛਾਪਾ ਨਹੀਂ ਮਾਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀ.ਬੀ.ਆਈ. ਨੇ ਇਸ ਮਾਮਲੇ 'ਚ ਪਹਿਲਾਂ ਹੀ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ ਅਤੇ ਵਿਸ਼ੇਸ਼ ਅਦਾਲਤ ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਤੇ ਹੋਰ ਲੋਕਾਂ ਨੂੰ 15 ਮਾਰਚ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਭੇਜਿਆ ਹੈ।

PunjabKesari

ਉਨ੍ਹਾਂ ਕਿਹਾ ਕਿ ਏਜੰਸੀ ਘਪਲਾ ਮਾਮਲੇ 'ਚ ਜਾਂਚ ਕਰ ਰਹੀ ਹੈ। ਸੀ.ਬੀ.ਆਈ. ਦਾ ਦਲ ਮਾਮਲੇ 'ਚ ਅੱਗੇ ਦੀ ਜਾਂਚ ਦੇ ਸਿਲਸਿਲੇ 'ਚ ਹੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਪੁੱਜਿਆ ਹੈ। ਇਹ ਮਾਮਲਾ ਲਾਲੂ ਪ੍ਰਸਾਦ ਦੇ ਪਰਿਵਾਰ ਨੂੰ ਤੋਹਫ਼ੇ 'ਚ ਜ਼ਮੀਨ ਦੇ ਕੇ ਜਾਂ ਜ਼ਮੀਨ ਵੇਚਣ ਦੇ ਬਦਲੇ 'ਚ ਰੇਲਵੇ 'ਚ ਨੌਕਰੀ ਦਿੱਤੇ ਜਾਣ ਨਾਲ ਸੰਬੰਧਤ ਹੈ। ਇਹ ਮਾਮਲਾ ਉਦੋਂ ਦਾ ਹੈ, ਜਦੋਂ ਪ੍ਰਸਾਦ 2004 ਤੋਂ 2009 ਵਿਚਾਲੇ ਰੇਲ ਮੰਤਰੀ ਸਨ।


author

DIsha

Content Editor

Related News