ਲਾਲੂ ਨੇ ਤੀਜੇ ਮੋਰਚੇ ਨੂੰ ਕੀਤਾ ਖਾਰਿਜ, ਕਿਹਾ-ਕਾਂਗਰਸ ਬਿਨਾਂ ਕੋਈ ਫਰੰਟ ਨਹੀਂ
Thursday, Mar 29, 2018 - 03:31 PM (IST)

ਨਵੀਂ ਦਿੱਲੀ— ਚਾਰਾ ਘੁਟਾਲੇ ਦੇ ਮਾਮਲੇ 'ਚ ਜੇਲ 'ਚ ਬੰਦ ਲਾਲੂ ਪ੍ਰਸਾਦ ਯਾਦਵ ਨੂੰ ਇਲਾਜ ਲਈ ਰਾਂਚੀ ਤੋਂ ਦਿੱਲੀ ਸਥਿਤ ਐਮਸ ਲਗਾਇਆ ਗਿਆ ਹੈ। ਰਾਂਚੀ ਤੋਂ ਦਿੱਲੀ ਦੇ ਰਸਤੇ 'ਚ ਟ੍ਰੇਨ 'ਚ ਸੂਤਰਾਂ ਨਾਲ ਗੱਲਬਾਤ ਕਰਦੇ ਹੋਏ ਲਾਲੂ ਨੇ ਕਿਹਾ ਹੈ ਕਿ ਇਸ ਸਮੇਂ ਭਾਜਪਾ ਦੇ ਖਿਲਾਫ ਇਕਜੁੱਟ ਹੋਣ ਦੀ ਜ਼ਰੂਰਤ ਹੈ। ਇਹ ਨਹੀਂ ਉਨ੍ਹਾਂ ਨੇ ਤੀਜੇ ਮੋਰਚੇ ਦੀ ਸੰਭਾਵਨਾ ਨੂੰ ਇਕ ਤਰ੍ਹਾਂ ਨਾਲ ਖਾਰਿਜ ਕਰਦੇ ਹੋਏ ਕਾਂਗਰਸ ਦੀ ਅਗਵਾਈ 'ਚ ਹੀ ਵਿਰੋਧੀ ਦੇ ਇਕਜੁਟ ਹੋਣ ਦੀ ਗੱਲ ਦੱਸੀ ਹੈ। ਲਾਲੂ ਨੇ ਕਿਹਾ ਹੈ ਕਿ ਕਾਂਗਰਸ ਦੇ ਬਿਨਾਂ ਕੋਈ ਫਰੰਟ ਨਹੀਂ ਬਣ ਸਕਦਾ।
ਆਰ. ਜੇ.ਡੀ. ਦੇ ਮੁਖੀ ਲਾਲੂ ਯਾਦਵ ਨੇ ਕਿਹਾ ਕਿ ਮਾਇਆਵਤੀ ਅਤੇ ਅਖਿਲੇਸ਼ ਦੇ ਇਕੱਠੇ ਹੋਣ ਨਾਲ ਖੁਸ਼ੀ ਹੋਈ। ਲਾਲੂ ਨੇ ਥਰਡ ਫਰੰਟ ਨੂੰ ਗੈਰਜ਼ਰੂਰੀ ਕਰਾਰ ਦਿੰਦੇ ਹੋਏ ਕਿਹਾ, ''ਮੈਂ ਥਰਡ ਨੂੰ ਕਾਂਗਰਸ ਤੋਂ ਵੱਖ ਨਹੀਂ ਮੰਨਦਾ। ਕਾਂਗਰਸ ਜਦੋਂ ਵਿਰੋਧੀ ਧਿਰ 'ਚ ਹੈ ਤਾਂ ਫਿਰ ਉਹ ਫਰੰਟ ਹੈ।'' ਵਿਰੋਧੀ ਧਿਰ ਦੀ ਨਿਗਰਾਨੀ ਦੇ ਸਵਾਲ ਨੂੰ ਲੈ ਕੇ ਆਰ.ਜੇ.ਡੀ. ਨੇਤਾ ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਲੋਕ ਇਕੱਠੇ ਹੋਵੋ ਫਿਰ ਲੀਡਰਸ਼ਿਪ ਦੀ ਗੱਲ ਹੋਵੇ। ਅਸੀਂ ਲੋਕ ਇਕੱਠੇ ਹਾਂ ਅਤੇ ਸਹੀ ਦਿਸ਼ਾ 'ਚ ਜਾ ਰਹੇ ਹਾਂ। ਭਾਜਪਾ ਨੇ ਵਿਰੋਧੀ ਧਿਰ ਦੇ ਵਟਾਂਦਰੇ ਦਾ ਫਾਇਦਾ ਚੁੱਕਿਆ ਹੈ।''
Nitish Kumar is now finished. There are riots & incidents of violence all over Bihar. BJP has set the whole state ablaze: Lalu Prasad Yadav after being brought to #Delhi for treatment at AIIMS pic.twitter.com/G1aPtoGEg3
— ANI (@ANI) March 29, 2018
ਰਾਹੁਲ ਦੇ ਅਗਵਾਈ 'ਤੇ ਬੋਲੇ ਲਾਲੂ
ਰਾਹੁਲ ਦੀ ਲੀਡਰਸ਼ਿਪ 'ਚ ਗੱਠਜੋੜ ਦੇ ਸਵਾਲ 'ਤੇ ਕਿਹਾ ਕਿ ਇਸ ਬਾਰੇ 'ਚ ਸਾਰੇ ਲੋਕ ਮਿਲ ਕੇ ਬੈਠ ਕੇ ਗੱਲਬਾਤ ਕਰਨਗੇ। ਗੱਠਜੋੜ ਕਰਕੇ ਭਾਜਪਾ ਵਾਲੇ ਯੂ.ਪੀ. 'ਚ ਇਹ ਹਾਰੇ ਹਨ। ਮੱਧ ਪ੍ਰਦੇਸ਼, ਰਾਜਸਥਾਨ 'ਚ ਹਾਰਨਗੇ ਅਤੇ ਕਰਨਾਟਕ 'ਚ ਵੀ ਅਜਿਹੇ ਹੀ ਹਾਲਾਤ ਹਨ।
'ਨਿਤੀਸ਼ ਦੀ ਹੁਣ ਸਰਕਾਰ 'ਤੇ ਪਕੜ ਨਹੀਂ'
ਬਿਹਾਰ ਦੇ ਸੀ.ਐੈੱਮ. ਨਿਤੀਸ਼ ਕੁਮਾਰ ਦੀ ਬਾਬਤ ਪੁੱਛਣ 'ਤੇ ਲਾਲੂ ਨੇ ਕਿਹਾ ਹੈ ਕਿ ਨਿਤੀਸ਼ ਕੁਮਾਰ ਦੀ ਸਰਕਾਰ 'ਤੇ ਪਕੜ ਨਹੀਂ ਹੈ। ਨਿਤੀਸ਼ ਦੀ ਕੋਈ ਸਰਕਾਰ ਹੀ ਨਹੀਂ ਹੈ। ਉਨ੍ਹਾਂ ਦੀ ਕੋਈ ਪਕੜ ਨਹੀਂ ਹੈ, ਹਾਲਾਤ ਬੇਕਾਬੂ ਹੋ ਗਏ ਹਨ। ਪੂਰੇ ਸੂਬੇ 'ਚ ਭਾਜਪਾ ਨੇ ਅੱਗ ਲਗਾਈ ਹੋਈ ਹੈ। ਹਰ ਜਗ੍ਹਾ ਦੰਗੇ ਅਤੇ ਹਿੰਸਾ ਦੇ ਹਾਲਾਤ ਬਣੇ ਹੋਏ ਹਨ।