ਲਾਲੂ ਯਾਦਵ ਦਾ ਬਿਆਨ-ਨਿਤੀਸ਼ ਨੇ ਤੇਜਸਵੀ ਤੋਂ ਨਹੀਂ ਮੰਗਿਆ ਅਸਤੀਫਾ

Wednesday, Jul 26, 2017 - 03:22 PM (IST)

ਨਵੀਂ ਦਿੱਲੀ—ਰਾਜਦ ਨੇਤਾ ਲਾਲੂ ਪ੍ਰਸਾਦ ਯਾਦਵ ਨੇ ਪ੍ਰੈੱਸ ਕਾਨਫਰੰਸ ਕਰਕੇ ਇਕ ਵਾਰ ਫਿਰ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਅਸਤੀਫੇ ਤੋਂ ਇਨਕਾਰ ਕੀਤਾ ਹੈ। ਲਾਲੂ ਨੇ ਕਿਹਾ ਕਿ ਨਿਤੀਸ਼ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ, ਉਨ੍ਹਾਂ ਨੇ ਤੇਜਸਵੀ ਦਾ ਕਦੀ ਅਸਤੀਫਾ ਮੰਗਿਆ ਹੀ ਨਹੀਂ। ਰਾਜਦ ਨੇਤਾ ਨੇ ਕਿਹਾ ਕਿ ਮਹਾਗਠਜੋੜ 'ਚ ਕੋਈ ਦਰਾਰ ਨਹੀਂ ਹੈ। ਲਾਲੂ ਨੇ ਕਿਹਾ ਕਿ ਅਸੀਂ ਨਿਤੀਸ਼ ਨੂੰ ਮੁੱਖ ਮੰਤਰੀ ਬਣਾਇਆ ਅਸੀਂ ਕਿਉਂ ਉਨ੍ਹਾਂ ਨੂੰ ਹਟਾਵਾਂਗੇ। ਉਨ੍ਹਾਂ ਨੇ ਕਿਹਾ ਕਿ ਤੇਜਸਵੀ ਨੂੰ ਜਿੱਥੇ ਸਫਾਈ ਦੇਣੀ ਹੋਵੇਗੀ, ਉੱਥੇ ਦੇ ਦੇਣਗੇ, ਪਰ ਅਸਤੀਫਾ ਨਹੀਂ ਦੇਣਗੇ। ਸਾਡੀ ਸਰਕਾਰ ਨੂੰ ਪੰਜ ਸਾਲ ਦੇ ਲਈ ਫਤਵਾ ਮਿਲਿਆ ਸੀ, ਫਿਲਹਾਲ ਇਹ ਸਰਕਾਰ ਪੰਜ ਸਾਲ ਦੇ ਲਈ ਬਣੀ ਹੈ। ਉਨ੍ਹਾਂ ਨੇ ਸੂਬੇ ਦੇ ਵਿਰੋਧੀ ਧਿਰ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਿਤੀਸ਼ 'ਤੇ ਉਨ੍ਹਾਂ ਦੀ ਲਾਰ ਟਪਕ ਰਹੀ ਹੈ। ਉਹ ਮਹਾਗਠਜੋੜ 'ਚ ਦਰਾਰ ਪਾ ਕੇ ਸੱਤਾ 'ਚ ਵਾਪਸ ਆਉਣ ਦੀ ਰਾਹ ਦੇਖ ਰਹੀ ਹੈ, ਪਰ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ।
ਜ਼ਿਕਰਯੋਗ ਹੈ ਕਿ 11 ਜੁਲਾਈ ਨੂੰ ਨਿਤੀਸ਼ ਦੇ ਸਰਕਾਰੀ ਆਵਾਸ 'ਤੇ ਜਨਤਾ ਦਲ ਦੇ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਸੀ, ਜਿਸ 'ਚ ਇਸ ਗੱਲ ਨੂੰ ਲੈ ਕੇ ਮੰਗ ਉੱਠੀ ਸੀ ਕਿ ਤੇਜਸਵੀ ਯਾਦਵ ਜਿਨ੍ਹਾਂ ਦੇ ਉੱਪਰ ਭ੍ਰਿਸ਼ਟਾਚਾਰ ਦਾ ਦੋਸ਼ ਲਗਾ ਰਹੇ ਹਨ, ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ। ਹਾਲਾਂਕਿ ਉਸ ਦੌਰਾਨ ਨਿਤੀਸ਼ ਨੇ ਤੇਜਸਵੀ ਨੂੰ ਆਪਣੇ ਉੱਪਰ ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਦਾ ਜਨਤਾ ਦੇ 'ਚ ਜਵਾਬ ਦੇਣ ਲਈ ਕਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਪਿਛਲੇ 15 ਦਿਨਾਂ 'ਚ ਤੇਜਸਵੀ ਦੇ ਵੱਲੋਂ ਸੰਤੁਸ਼ਟ ਪੂਰਨ ਜਵਾਬ ਨਹੀਂ ਮਿਲਣ ਦੇ ਕਾਰਨ ਬੁੱਧਵਾਰ ਨੂੰ ਹੋਣ ਵਾਲੀ ਵਿਧਾਇਕ ਦਲ ਦੀ ਬੈਠਕ 'ਚ ਇਕ ਵਾਰ ਫਿਰ ਤੋਂ ਤੇਜਸਵੀ ਦੇ ਉੱਪਰ ਸਖਤ ਕਾਰਵਾਈ ਦੀ ਮੰਗ ਉੱਠ ਸਕਦੀ ਹੈ।


Related News