ਦਾਦਰੀ ਮਾਮਲਾ : ਗਾਂ ਦੇ ਮਾਸ ਨੂੰ ਲੈ ਕੇ ਲਾਲੂ ਨੇ ਦਿੱਤਾ ਬਿਆਨ

Saturday, Oct 03, 2015 - 04:35 PM (IST)

 ਦਾਦਰੀ ਮਾਮਲਾ : ਗਾਂ ਦੇ ਮਾਸ ਨੂੰ ਲੈ ਕੇ ਲਾਲੂ ਨੇ ਦਿੱਤਾ ਬਿਆਨ

ਪਟਨਾ- ਦਾਦਰੀ ਦੇ ਬਿਸਾਹੜਾ ਪਿੰਡ ''ਚ ਗਾਂ ਦਾ ਮਾਸ ਖਾਣ ਦੀ ਅਫਵਾਹ ''ਤੇ ਲੋਕਾਂ ਦੀ ਭੀੜ ਨੇ ਅਖਲਾਕ ਨਾਮੀ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਤੋਂ ਬਾਅਦ ਕੇਜਰੀਵਾਲ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ। ਗਾਂ ਦੇ ਮਾਸ ਨੂੰ ਲੈ ਕੇ ਰਾਜਨੀਤੀ ਸ਼ੁਰੂ ਹੋ ਗਈ ਹੈ। ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਬਿਆਨ ਦਿੱਤਾ ਹੈ। ਲਾਲੂ ਨੇ ਕਿਹਾ ਕਿ ਹਿੰਦੂ ਵੀ ਬੀਫ ਖਾਂਦੇ ਹਨ। ਮਾਸ ਖਾਣ ਵਾਲਾ ਗਾਂ, ਬਕਰਾ ਜਾਂ ਮੁਰਗਾ ਨਹੀਂ ਦੇਖਦਾ ਹੈ। 
ਲਾਲੂ ਦੇ ਇਸ ਬਿਆਨ ਨੂੰ ਲੈ ਕੇ ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਪਲਟਵਾਰ ਕੀਤਾ ਅਤੇ ਕਿਹਾ ਕਿ ਲਾਲੂ ਵੋਟ ਲਈ ਨੇਤਾਵਾਂ ਨੂੰ ਬਦਨਾਮ ਨਾ ਕਰਨ। ਉਹ ਆਪਣੇ ਸ਼ਬਦ ਵਾਪਸ ਲੈਣ ਨਹੀਂ ਤਾਂ ਮੈਂ ਉਨ੍ਹਾਂ ਦੇ ਘਰ ਦੇ ਸਾਹਮਣੇ ਅੰਦੋਲਨ ਸ਼ੁਰੂ ਕਰ ਦੇਵਾਂਗਾ। ਆਪਣੇ ਇਸ ਬਿਆਨ ਤੋਂ ਬਾਅਦ ਲਾਲੂ ਨੇ ਇਕ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਹਿੰਦੂ ਗਾਂ ਦਾ ਮਾਸ ਖਾਂਦੇ ਹਨ, ਸਗੋਂ ਕਿ ਉਨ੍ਹਾਂ ਨੇ ਕਿਹਾ ਕਿ ਹਿੰਦੂ ਬੀਫ ਖਾਂਦੇ ਹਨ ਅਤੇ ਬੀਫ ਵਿਚ ਗਾਂ ਦਾ ਮਾਸ ਨਹੀਂ ਆਉਂਦਾ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Tanu

News Editor

Related News