ਲਾਲੂ ਪ੍ਰਸਾਦ ਯਾਦਵ ਦੀ ਵੱਡੀ ਭੈਣ ਦਾ ਦੇਹਾਂਤ

01/07/2018 1:58:20 PM

ਪਟਨਾ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਦੀ ਵੱਡੀ ਭੈਣ ਗੰਗੋਤਰੀ ਦਾ ਪਟਨਾ 'ਚ ਐਤਵਾਰ ਨੂੰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੇ ਬਾਅਦ ਤੋਂ ਪੂਰੇ ਪਰਿਵਾਰ 'ਚ ਦੁੱਖ ਦੀ ਲਹਿਰ ਹੈ। ਲਾਲੂ ਦੀ ਭੈਣ ਪਟਨਾ ਦੇ ਵੇਟਨਰੀ ਕਾਲਜ ਸਥਿਤ ਸਰਵੈਂਟ ਕੁਆਰਟਰ 'ਚ ਰਹਿੰਦੀ ਸੀ।
ਭੂਆ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਲਾਲੂ ਦੇ ਦੋਹੇਂ ਬੇਟੇ ਤੇਜਸਵੀ-ਤੇਜਪ੍ਰਤਾਪ ਸਰਵੈਂਟ ਕੁਆਰਟਰ ਪੁੱਜੇ। ਉਨ੍ਹਾਂ ਦੇ ਨਾਲ ਬਿਹਾਰ ਦੀ ਸਾਬਕਾ ਸੀ.ਐਮ ਰਾਬੜੀ ਦੇਵੀ ਸੀ। ਉਨ੍ਹਾਂ ਨੇ ਲਾਲੂ ਦੀ ਰਿਹਾਈ ਲਈ ਦਿਨ ਭਰ ਭਗਵਾਨ ਦੇ ਸਾਹਮਣੇ ਪ੍ਰਾਰਥਨਾ ਕੀਤੀ ਸੀ। ਸਜ਼ਾ ਦੇ ਐਲਾਨ ਦੇ ਪਹਿਲੇ ਗੰਗੋਤਰੀ ਦੇਵੀ ਨੇ ਇਹ ਕਿਹਾ ਸੀ ਕਿ ਉਨ੍ਹਾਂ ਦਾ ਭਰਾ ਕੋਈ ਗਲਤ ਕੰਮ ਨਹੀਂ ਕਰ ਸਕਦਾ ਹੈ। ਪੈਸ ਵਾਲੇ ਲੋਕਾਂ ਨੇ ਉਸ ਨੂੰ ਫਸਾਇਆ ਹੈ। ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਦੇ ਦੇਵਘਰ ਕੋਸ਼ਾਗਾਰ ਤੋਂ ਗੈਰ-ਕਾਨੂੰਨੀ ਨਿਕਾਸੀ ਦੇ ਮਾਮਲੇ 'ਚ ਰਾਂਚੀ ਦੀ ਸੀ.ਬੀ.ਆਈ ਕੋਰਟ ਵੱਲੋਂ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਅਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।


Related News